ਮੁੱਖ ਮੰਤਰੀ ਵੱਲੋਂ ਸ਼ਹੀਦ ਅੰਮਿ੍ਤਪਾਲ ਸਿੰਘ ਦੇ ਵਾਰਸਾਂ ਨੂੰ ਮਾਲੀ ਮਦਦ ਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ

By  Jagroop Kaur May 10th 2021 03:25 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 31 ਫੀਲਡ ਰੈਜੀਮੈਂਟ ਦੇ ਹਵਲਦਾਰ (ਗਨਰ) ਅੰਮਿ੍ਤਪਾਲ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇਹ ਬਹਾਦਰ ਜਵਾਨ 8 ਅਪ੍ਰੈਲ, 2021 ਨੂੰ ਆਪਣੀ ਡਿਊਟੀ ਉੱਤੇ ਗਸ਼ਤ ਕਰਦੇ ਸਮੇਂ ਪੈਰ ਤਿਲਕਣ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਿੰਡ ਮਨੀਗੌਂਗ ਨੇੜੇ ਵਗਦੀ ਸਿਓਮ ਨਦੀ ਵਿਚ ਡਿੱਗ ਪਿਆ ਸੀ ਅਤੇ 7 ਮਈ, 2021 ਨੂੰ ਉਸ ਨੂੰ ਮਿ੍ਰਤ ਪਾਇਆ ਗਿਆ ਸੀ। Read More :ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ ਬਹਾਦਰ ਸੈਨਿਕ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨਾਂ ਦਾ ਪੂਰਨ ਸਮਰਪਣ ਅਤੇ ਜਾਨ ਦੀ ਕੁਰਬਾਨੀ ਉਨਾਂ ਦੇ ਸਾਥੀ ਸੈਨਿਕਾਂ ਨੂੰ ਵਧੇਰੇ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗੀ। https://www.facebook.com/Capt.Amarinder/photos/a.717780358274299/4172323679486599/ ਹਵਲਦਾਰ (ਗਨਰ) ਅੰਮਿ੍ਤਪਾਲ ਸਿੰਘ ਸੰਗਰੂਰ ਜ਼ਿਲ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੱਛੇ ਆਪਣੀ ਪਤਨੀ ਹਰਮੀਤ ਕੌਰ (ਵਾਰਸ), 11 ਵਰਿਆਂ ਪੁੱਤਰ ਗੁਰਸੇਵਕ ਸਿੰਘ, ਪਿਤਾ ਬਲਵੀਰ ਸਿੰਘ, ਮਾਤਾ ਭਗਵਾਨ ਕੌਰ ਅਤੇ ਭਰਾ ਹਰਵਿੰਦਰ ਸਿੰਘ ਨੂੰ ਛੱਡ ਗਿਆ। ਸ਼ਹੀਦ ਦੀ ਮਿ੍ਤਕ ਦੇਹ ਦਾ ਅੱਜ ਹੀ ਉਸ ਦੇ ਜੱਦੀ ਪਿੰਡ ਸਸਕਾਰ ਕਰ ਦਿੱਤਾ ਗਿਆ।

Related Post