ਵੋਟਾਂ ਦੀ ਰਾਜਨੀਤੀ ਲਈ ਕੈਪਟਨ ਅਮਰਿੰਦਰ ਗੈਂਗਸਟਰਾਂ ਅੱਗੇ ਝੁਕੇ : ਵਿਨੀਤ ਜੋਸ਼ੀ

By  Jagroop Kaur February 28th 2021 10:55 AM -- Updated: February 28th 2021 11:06 AM

ਪੰਜਾਬ ਵਿਚ ਫੈਲਦੇ ਗੁੰਡਾ ਰਾਜ ਨੂੰ ਰੋਕਣ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨੀਂ ਦਿਨੀਂ ਦੋ ਗੈਂਗਸਟਰਾਂ ਦੇ ਨਾਮ 'ਤੇ ਚੁੱਪੀ ਵੱਟ ਕੇ ਬੈਠੇ ਹਨ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ। ਜਿਸ ਤੋਂ ਹੁਣ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਹੈ ਕਿ ਕੈਪਟਨ ਅਮਰਿੰਦਰ ਹੁਣ ਗੈਂਗਸਟਰਾਂ ਦਾ ਵੋਟ ਦੀ ਰਾਜਨੀਤੀ ਲਈ ਇਸਤਮਾਲ ਕਰ ਰਹੇ ਹਨ, ਇਹ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ।Capt Amarinder Singh asks parties to join hands

ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ ‘ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਜੋਸ਼ੀ ਨੇ ਕਿਹਾ ਕਿ ਗੈਂਗਸਟਰ ਲੱਖਾ ਸਿਧਾਨਾ ਨੂੰ ਗਿਰਫਤਾਰ ਨਹੀਂ ਕਰਨਾ ਅਤੇ ਇੱਕ ਹੋਰ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਹਵਾਲੇ ਨਹੀਂ ਕਰਨਾ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਗਲੀ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਇਨਾਂ ਗੈਂਗਸਟਰਾਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਣਗੇ।Babushahi.com

ਚੋਣ ਵਾਅਦੇ ਪੂਰੇ ਨਹੀਂ ਕਰਨ ਦੀ ਅਸਫਲਤਾ ਨੂੰ ਛੁਪਾਉਣ ਲਈ ਝੂਠ ਉੱਤੇ ਆਧਾਰਿਤ ਕਿਸਾਨ ਅੰਦੋਲਨ ਨੂੰ ਹਵਾ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਪੰਜਾਬ ਨੂੰ ਬਰਬਾਦੀ ਵੱਲ ਧਕੇਲ ਦਿੱਤਾ ਹੈ ਅਤੇ ਹੁਣ ਗਣਤੰਤਰ ਦਿਹਾੜੇ ਦੀ ਹਿੰਸਾ ਅਤੇ ਤਿੰਰਗੇ ਦਾ ਅਪਮਾਨ ਕਰਨ ਦੇ ਦੋਸ਼ੀ ਗੈਂਗਸਟਰ ਲੱਖਾ ਸਿਧਾਨਾ ਜਿਸਦੇ ਸਿਰ ਉੱਤੇ ਇੱਕ ਲੱਖ ਦਾ ਇਨਾਮ ਹੈ|

R-Day violence accused Lakha Sidhana, seen at Bathinda rally, releases new video - India News

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ

ਉਸ ਨੂੰ ਬਠਿੰਡੇ ਦੇ ਨਜ਼ਦੀਕ ਮਹਿਰਾਜ ਪਿੰਡ ਵਿੱਚ ਹੋਈ ਰੈਲੀ ਦੇ ਦੌਰਾਨ ਵੀ ਗਿਰਫ਼ਤਾਰ ਨਹੀਂ ਕੀਤਾ ਗਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਂਗਸਟਰਾਂ ਦੇ ਅੱਗੇ ਵੋਟਾਂ ਦੇ ਕਾਰਨ ਝੁਕ ਰਹੇ ਹਨ। ਜੋ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਲਈ ਇੱਕ ਵੱਡਾ ਖ਼ਤਰਾ ਸਾਬਿਤ ਹੋ ਸਕਦਾ ਹੈ।CBI Court Acquits BSP MLA Mukhtar Ansari & His Brother in BJP Leader Krishnanand Rai's Murder Caseਦੱਸਣ ਯੋਗ ਹੈ ਕਿ ਰੋਪੜ ਜੇਲ ਵਿੱਚ ਬੰਦ ਯੂ.ਪੀ. ਦੇ ਨਾਮੀ ਬਦਮਾਸ਼ ਮੁਖਤਾਰ ਅੰਸਾਰੀ ਦੀ ਕਸਟਡੀ ਯੂ.ਪੀ. ਪੁਲਿਸ ਨੂੰ ਨਹੀਂ ਮਿਲੇ ਇਸਦੇ ਲਈ ਜਿਸ ਤਰਾਂ ਪੰਜਾਬ ਸਰਕਾਰ ਦੇ ਵਕੀਲ ਸੁਪਰੀਮ ਕੋਰਟ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ 2022 ਵਿੱਚ ਆਪਣੀ ਚੋਣ ਨਈਆ ਪਾਰ ਕਰਵਾਉਣ ਲਈ ਇਸ ਗੈਂਗਸਟਰ ਦਾ ਇਸਤੇਮਾਲ ਕਰ ਸਕਦੀ ਹੈ। ਜੋਸ਼ੀ ਨੇ ਮੰਗ ਦੀ ਕਿ ਪੰਜਾਬ ਸਰਕਾਰ ਤੁਰੰਤ ਲੱਖਾ ਸਿਧਾਨਾ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕਰੇ ਅਤੇ ਬਦਮਾਸ਼ ਮੁਖਤਾਰ ਅੰਸਾਰੀ ਦੀ ਕਸਟਡੀ ਵੀ ਯੂ.ਪੀ. ਪੁਲੀਸ ਨੂੰ ਸੌਂਪੇ।

Related Post