ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਐਨ.ਐਸ.ਯੂ.ਆਈ ਦੇ ਵਫ਼ਦ ਨੂੰ ਨਵੇਂ ਹੋਸਟਲਾਂ ਅਤੇ ਵਜ਼ੀਫ਼ਿਆਂ ਲਈ ਪੂਰੀ ਮਦਦ ਦਾ ਭਰੋਸਾ ਦਿੱਤਾ

By  Joshi September 28th 2017 05:19 PM -- Updated: September 28th 2017 05:31 PM

Captain Amarinder Singh: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਯੂਨੀਵਰਸਿਟੀ ਤੋਂ ਆਏ ਐਨ.ਐਸ.ਯੂ.ਆਈ ਦੇ ਇੱਕ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਰਕਾਰ ਯੂਨੀਵਰਸਿਟੀ ਵਿਚ ਨਵੇਂ ਹੋਸਟਲ ਬਣਾਉਣ ਅਤੇ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਲਈ ਪੂਰਾ ਸਹਿਯੋਗ ਦੇਵੇਗੀ।

ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ) ਦੇ ਪ੍ਰਧਾਨ ਜਸ਼ਨ ਕੰਬੋਜ, ਜਨਰਲ ਸਕੱਤਰ ਵਾਨੀ ਸੂਦ ਅਤੇ ਕਾਰਜਕਾਰੀ ਪ੍ਰਧਾਨ ਪਰਗਟ ਸਿੰਘ ਬਰਾੜ ਦੀ ਅਗਵਾਈ ਵਿਚ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।Captain Amarinder Singh ਨੇ ਪੰਜਾਬ ਯੂਨੀਵਰਸਿਟੀ ਦੇ ਐਨ.ਐਸ.ਯੂ.ਆਈ ਦੇ ਵਫ਼ਦ......ਪੰਜਾਬ ਯੂਨੀਵਰਸਿਟੀ ਵਿਚ ਹਾਲ ’ਚ ਹੀ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਇਸ ਵਿਦਿਆਰਥੀ ਵਿੰਗ ਵੱਲੋਂ ਦਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਉਨਾਂ ਦੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ਦਾ ਸੱਦਾ ਦਿੱਤਾ। ਉਨਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਹੋਸਟਲਾਂ ਅਤੇ ਵਜ਼ੀਫ਼ਿਆਂ ਦਾ ਮਸਲਾ ਉਹ ਯੂਨੀਵਰਸਿਟੀ ਦੇ ਕੁਲਪਤੀ ਅਤੇ ਉਪ ਕੁਲਪਤੀ ਕੋਲ ਉਠਾਉਣਗੇ।

ਵਫ਼ਦ ਨੇ ਹੋਸਟਲ ਦੀ ਸਹੂਲਤ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨਾਂ ਦੀ ਇਹ ਚਿੰਤਾ ਯੂਨੀਵਰਸਿਟੀ ਦੇ ਪੱਧਰ ’ਤੇ ਉਠਾਉਣ ਦਾ ਭਰੋਸਾ ਦਿੱਤਾ। ਲੜਕੇ ਅਤੇ ਲੜਕੀਆਂ ਲਈ ਨਵੇਂ ਹੋਸਟਲਾਂ ਦੀ ਮੰਗ ਕਰਦਿਆਂ ਵਿਦਿਆਰਥੀ ਲੀਡਰਾਂ ਨੇ ਦੱਸਿਆ ਕਿ ਕੈਂਪਸ ਵਿਚ ਮੌਜੂਦਾ ਸਮੇਂ 8000 ਤੋਂ ਵੱਧ ਵਿਦਿਆਰਥੀ ਹੋਸਟਲ ਦੀ ਸਹੂਲਤ ਲੈ ਰਹੇ ਹਨ ਜਦਕਿ ਹੋਰ 5000 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਵੱਧ ਕਿਰਾਇਆ ਦੇ ਕੇ ਪ੍ਰਾਈਵੇਟ ਰਿਹਾਇਸ਼ ਕਰਨੀ ਪੈ ਰਹੀ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਨਵੇਂ ਹੋਸਟਲਾਂ ਦੀ ਉਸਾਰੀ ਲਈ ਵਿਸ਼ੇਸ਼ ਗ੍ਰਾਂਟ ਦੇਣ ਦੀ ਅਪੀਲ ਕੀਤੀ ਜਦਕਿ ਯੂਨੀਵਰਸਿਟੀ ਕੋਲ ਕੈਂਪਸ ਨੇੜੇ ਜ਼ਮੀਨ ਮੌਜੂਦ ਹੈ।Captain Amarinder Singh ਨੇ ਪੰਜਾਬ ਯੂਨੀਵਰਸਿਟੀ ਦੇ ਐਨ.ਐਸ.ਯੂ.ਆਈ ਦੇ ਵਫ਼ਦ......ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਯੂਨੀਵਰਸਿਟੀ ਦੀ ਗ੍ਰਾਂਟ 14 ਕਰੋੜ ਰੁਪਏ ਤੋਂ ਵਧਾ ਕੇ 32 ਕਰੋੜ ਰੁਪਏ ਕਰਨ ਦੇ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ’ਤੇ ਵਜ਼ੀਫ਼ਾ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਹਾਜ਼ਰ ਸਨ।

ਇਸ ਦੌਰਾਨ ਵਿਦਿਆਰਥੀ ਲੀਡਰਾਂ ਅਤੇ ਵਫ਼ਦ ਦੇ ਹੋਰ ਮੈਂਬਰਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਅੱਜ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਨੂੰ ਇਸ ਮਹਾਨ ਸ਼ਹੀਦ ਦਾ ਚਿੱਤਰ ਵੀ ਭੇਟ ਕੀਤਾ। ਮੀਟਿੰਗ ਵਿਚ ਵਿਦਿਆਰਥੀ ਲੀਡਰ ਪ੍ਰਗਟ ਸਿੰਘ ਬਰਾੜ, ਅਨੰਤ ਚੌਧਰੀ, ਨਵਦੀਪ ਬੱਬੀ, ਸੁਖਜੀਤ ਸੁਖੋਈ, ਜੀਵਨਜੋਤ ਸਿੰਘ ਚਾਹਲ, ਗੁਰਸ਼ੀਨ ਕੌਰ ਵੀ ਹਾਜ਼ਰ ਸਨ।

Related Post