ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

By  Joshi August 18th 2018 07:54 PM

ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਨਵੀਂ ਦਿੱਲੀ/ਚੰਡੀਗੜ, 18 ਅਗਸਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਿਸ਼ਨਾ ਮੈਨਨ ਵਿਖੇ ਜਾ ਕੇ ਉਨਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ।

ਮੁੱਖ ਮੰਤਰੀ ਨੇ ਉਨਾਂ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਨਾਂ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਵਾਜਪਾਈ ਜੀ ਦੀ ਗੋਦ ਲਈ ਧੀ ਨਮਿਤਾ ਅਤੇ ਜਵਾਈ ਰੰਜਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਿੱਜੀ ਤੌਰ ’ਤੇ ਦੁੱਖ ਸਾਂਝਾ ਕੀਤਾ।

ਸਾਲ 1970 ਵਿੱਚ ਸ੍ਰੀ ਵਾਜਪਾਈ ਜੀ ਦੀ ਪੰਜਾਬ ਫੇਰੀ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਟਲ ਜੀ ਉਨਾਂ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਨਾਂ ਨੇ ਪਟਿਆਲਾ ਵਿੱਚ ਤਿੰਨ ਦਿਨ ਬਿਤਾਏ ਸਨ। ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਸਾਲ 1968 ਵਿੱਚ ਫੌਜ ’ਚੋਂ ਆਏ ਸਨ ਅਤੇ ਪਹਿਲੀ ਚੋਣ ਸਾਲ 1970 ਵਿੱਚ ਡਕਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਸੀਟ ਤੋਂ ਲੜੀ ਸੀ ਜੋ ਨਕਸਲਵਾਦੀਆਂ ਵੱਲੋਂ ਤਤਕਾਲੀ ਵਿਧਾਇਕ ਬਸੰਤ ਸਿੰਘ ਦੀ ਹੱਤਿਆ ਕਰ ਦੇਣ ਨਾਲ ਖਾਲੀ ਹੋਈ ਸੀ।

ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਕੱਦਾਵਰ ਸ਼ਖਸੀਅਤ, ਸਤਿਕਾਰਯੋਗ ਸਿਆਸਦਾਨ ਅਤੇ ਸੁਲਝੇ ਹੋਏ ਇਨਸਾਨ ਵਜੋਂ ਯਾਦ ਕਰਦਿਆਂ ਕਿਹਾ ਕਿ ਉਨਾਂ ਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਪੂਰਨਾ ਬਹੁਤ ਔਖਾ ਹੈ।

—PTC News

Related Post