ਮੁੱਖ ਮੰਤਰੀ ਨੇ ਦਿੱਲੀ ਫੇਰੀ ਦੌਰਾਨ ਵਿੱਤ ਅਤੇ ਕਣਕ ਖਰੀਦ ਸਬੰਧੀ ਮੁੱਦੇ ਵਿਚਾਰੇ??

By  Joshi April 3rd 2018 10:16 PM

Captain Amarinder Singh meets Rahul Gandhi in Delhi: ਮੁੱਖ ਮੰਤਰੀ ਨੇ ਦਿੱਲੀ ਫੇਰੀ ਦੌਰਾਨ ਵਿੱਤ ਅਤੇ ਕਣਕ ਖਰੀਦ ਸਬੰਧੀ ਮੁੱਦੇ ਵਿਚਾਰੇ

ਚੰਡੀਗੜ੍ਹ, 3 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਦੀ ਆਰਥਿਕਤਾ ਅਤੇ ਕਣਕ ਖਰੀਦ ਦੇ ਆਗਾਮੀ ਸੀਜ਼ਨ ਨਾਲ ਸਬੰਧਤ ਖਾਸ ਮੁੱਦਿਆਂ 'ਤੇ ਵਿਚਾਰ ਲਈ ਨਵੀਂ ਦਿੱਲੀ ਗਏ ਸਨ | ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਉਨ੍ਹਾਂ ਨੇ ਫੰਡਾਂ ਬਾਰੇ ਗੱਲਬਾਤ ਕੀਤੀ, ਜੋ ਭਾਰਤ ਸਰਕਾਰ ਤੋਂ ਵੱਖ-ਵੱਖ ਸਕੀਮਾਂ ਤਹਿਤ ਹਾਸਿਲ ਕੀਤੇ ਜਾ ਸਕਦੇ ਹਨ |

ਬੁਲਾਰੇ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਮੁੱਖ ਮੰਤਰੀ ਨੇ ਕਿਸੇ ਸੀਨੀਅਰ ਰਾਜਸੀ ਆਗੂ ਨਾਲ ਗੱਲਬਾਤ ਨਹੀਂ ਕੀਤੀ ਜਿਵੇਂ ਕਿ ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ |

—PTC News

Related Post