ਅਪਡੇਟ : ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਖੁਦ ਆਪਣੀਂ ਅੱਖੀਂ ਦੇਖੀ ਗੈਰ ਕਾਨੂੰਨੀ ਰੇਤ ਮਾਈਨਿੰਗ, ਰੇਤ ਨਾਲ ਭਰੇ 19 ਟਿੱਪਰ ਅਤੇ 5 ਪੋਕ ਲਾਈਨ ਮਸ਼ੀਨਾਂ ਸੀਜ਼

By  Joshi March 6th 2018 12:22 PM -- Updated: March 6th 2018 02:39 PM

Captain Amarinder spots JCB machines evidently engaged in illegal mining on Sutlej banks:

ਗੈਰ ਕਾਨੂੰਨੀ ਰੇਤ ਮਾਇਨਿੰਗ ਮਾਮਲਾ : ਰੇਤ ਨਾਲ ਭਰੇ 19 ਟਿੱਪਰ ਅਤੇ 5 ਪੋਕ ਲਾਈਨ ਮਸ਼ੀਨਾਂ ਸੀਜ਼

ਗੈਰ ਕਾਨੂੰਨੀ ਰੇਤ ਮਾਇਨਿੰਗ ਮਾਮਲੇ 'ਤੇ ਅੱਜ ਸਵੇਰੇ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਨਵਾਂ ਸ਼ਹਿਰ ਦੇ ਐਸ.ਐਸ.ਪੀ ਵੱਲੋਂ ਮੱਲਕਪੁਰ ਖੱਡ ਪਹੁੰਚ ਕੇ ਰੇਤ ਨਾਲ ਭਰੇ 19 ਟਿੱਪਰ ਅਤੇ 5 ਪੋਕ ਲਾਈਨ ਮਸ਼ੀਨਾਂ ਸੀਜ਼ ਕੀਤੀਆਂ ਗਈਆਂ ਹਨ।

ਕੀ ਸੀ ਪੂਰਾ ਮਾਮਲਾ:

ਕਰਤਾਰਪੁਰ 'ਚੋਂ ਲੰਘਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ ਕੰਢੇ ਲੱਗੀਆਂ ਜੇਸੀਬੀ ਮਸ਼ੀਨਾਂ ਨੂੰ ਆਪਣੇ ਅੱਖੀਂ ਦੇਖਿਆ, ਜੋ ਕਿ ਫਿਲੌਰ (ਜਲੰਧਰ) ਅਤੇ ਰਾਹੋਂ (ਨਵਾਂਸ਼ਹਿਰ) 'ਚ ਗੈਰ ਕਾਨੂੰਨੀ ਖਣਨ ਕਰ ਰਹੀਆਂ ਸਨ।

ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਸ ਰੇਤ ਮਾਫੀਏ ਨੂੰ ਅੱਖੀਂ ਦੇਖਣ ਤੋਂ ਬਾਅਦ ਉਹਨਾਂ ਵੱਲੋਂ ਇਸ ਮਾਮਲੇ 'ਚ ਬਣਦੀ ਜਾਂਚ ਦੇ ਹੁਕਮ ਕੀਤੇ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਡੀ.ਸੀ. ਅਤੇ ਐਸ.ਐਸ.ਪੀ ਨੂੰ ਮੌਕੇ 'ਤੇ ਪਹੁੰਚ ਕੇ ਮੌਜੂਦ ਸਾਜ਼ੋ-ਸਾਮਾਨ ਜ਼ਬਤ ਕਰਨ ਲਈ ਕਿਹਾ ਹੈ।

ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਇਸ ਮਾਮਲੇ 'ਤੇ ਕਾਰਵਾਈ ਕਰਨ ਲਈ ਜਲਦੀ ਤੋਂ ਜਲਦੀ ਸੰਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ।

ਦੱਸ ਦੇਈਏ ਕਿ ਸੱਤਾ 'ਚ ਆਉਣ ਤੋਂ ਬਾਅਦ ਤੋਂ ਹੀ ਕਾਂਗਰਸ ਸਰਕਾਰ ਦਾ ਨਾਮ ਰੇਤ ਮਾਫੀਆ ਨਾਲ ਜੁੜਿਆ ਰਿਹਾ ਹੈ ਅਤੇ ਇਸ ਸੰਬੰਧੀ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਅਸਤੀਫਾ ਵੀ ਦੇਣਾ ਪਿਆ ਸੀ।

Captain Amarinder spots JCB machines evidently engaged in illegal mining on Sutlej banks

—PTC News

Related Post