ਕੈਪਟਨ ਅਮਰਿੰਦਰ ਨੇ ਸ੍ਰੀ ਹਰਿਮੰਦਰ ਸਾਹਿਬ ਲੰਗਰ ਜੀਐਸਟੀ ਵਿਚ ਰਾਜ ਦੇ 50% ਹਿੱਸੇ ਦੀ ਛੋਟ ਦੇਣ ਦਾ ਕੀਤਾ ਐਲਾਨ 

By  Joshi March 21st 2018 02:05 PM -- Updated: March 21st 2018 02:15 PM

Captain Amarinder waives off 50% state share in Golden Temple Langar GST: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ 'ਤੇ ਆਪਣੇ ਜੀਐਸਟੀ ਦੇ ਹਿੱਸੇ ਤੋਂ ਛੋਟ ਦਿੱਤੀ ਜਾਵੇਗੀ।

'ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਰਬਾਰ ਸਾਹਿਬ ਲੰਗਰ ਜੀ.ਐਸ.ਟੀ. ਵਿਚ ਰਾਜ ਦੇ 50 ਫੀਸਦੀ ਹਿੱਸੇ ਦੀ ਛੋਟ ਦੇਣ ਦੇ ਫੈਸਲੇ ਨੂੰ ਵਿਧਾਨ ਸਭਾ ਨੇ ਸਰਬਸੰਮਤੀ ਵਾਲੇ ਪ੍ਰਸਤਾਵ ਪਾਸ ਕਰਕੇ ਕੇਂਦਰ ਅਤੇ ਜੀਐਸਟੀ ਕੌਂਸਲ ਨੂੰ ਅਪੀਲ ਕੀਤੀ ਕਿ ਲੰਗਰ' ਤੇ ਜੀਐਸਟੀ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇ ਕਿਉਂਕਿ ਇਹ ਸੇਵਾ ਸਿੱਖ ਗੁਰੂਆਂ ਦੁਆਰਾ ਸ਼ੁਰੂ ਕੀਤੀ ਗਈ ਸੇਵਾ ਸੀ"।

ਇਸ ਤੋਂ ਇਲਾਵਾ ਉਹਨਾਂ ਨੇ ਦੁਰਗਿਆਣਾ ਮੰਦਰ 'ਚ ਲੰਗਰ 'ਤੇ ਲੱਗਦੀ ਜੀ.ਐਸ.ਟੀ 'ਤੇ ਵੀ ਛੋਟ ਦੇਣ ਦੀ ਅਪੀਲ ਕੀਤੀ ਹੈ।  ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਏ ਜਾਂਦੇ 'ਗੁਰੂ ਕੇ ਲੰਗਰ' 'ਤੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਲੱਗਣ ਨਾਲ ਵਾਧੂ ਵਿੱਤੀ ਬੋਝ ਪੈ ਰਿਹਾ ਸੀ।

ਦੱਸ ਦੇਈਏ ਕਿ ਪਵਿੱਤਰ ਸਥਾਨ, ਸ੍ਰੀ ਹਰਿਮੰਦਰ ਸਾਹਿਬ 'ਚ ਲੱਗਦੇ ਲੰਗਰ 'ਤੇ ਲਗਭਗ ੨ ਕਰੋੜ ਰੁਪਏ ਜੀਐਸਟੀ ਦੇ ਰੂਪ ਵਿਚ ਅਦਾ ਕੀਤੇ ਗਏ ਹਨ।

—PTC News

Related Post