ਮੱਧ ਪ੍ਰਦੇਸ਼ 'ਚ 2 ਮਾਲਗੱਡੀਆਂ ਦੀ ਭਿਆਨਕ ਟੱਕਰ, 3 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

By  Jashan A March 1st 2020 12:15 PM

ਸਿੰਗਰੌਲੀ: ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਅੱਜ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ, ਇਥੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ.ਟੀ.ਪੀ.ਸੀ) ਦੀਆਂ ਦੋ ਕੋਲਾ ਮਾਲ ਗੱਡੀਆਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 3 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੈਢਨ ਥਾਣਾ ਖੇਤਰ ਇਲਾਕੇ ਦੇ ਰਿਹੰਦ ਨਗਰ 'ਚ ਇਕ ਮਾਲਗੱਡੀ ਕੋਇਲਾ ਲੈ ਕੇ ਜਾ ਰਹੀ ਸੀ ਅਤੇ ਦੂਜੀ ਖਾਲੀ ਮਾਲਗੱਡੀ ਉਸੇ ਹੀ ਟ੍ਰੈਕ 'ਤੇ ਵਾਪਸ ਆ ਰਹੀ ਸੀ। ਇਸ ਦੌਰਾਨ ਦੋਹਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਹੋਰ ਪੜ੍ਹੋ: ਕੈਨੇਡਾ ਦੇ ਮਿਸੀਸਾਗਾ 'ਚ ਵਾਪਰਿਆ ਭਿਆਨਕ ਹਾਦਸਾ, 2 ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ  https://twitter.com/ANI/status/1233985311081779200?s=20 ਉਧਰ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸੀ.ਆਈ.ਐੱਸ.ਐੱਫ, ਐੱਸ.ਡੀ.ਐੱਮ ਅਤੇ ਪੁਲਿਸ ਮੌਕੇ 'ਕੇ ਪਹੁੰਚੇ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਰੇਲਵੇ ਟ੍ਰੈਕ ਦੀ ਵਰਤੋਂ ਕੋਇਲਾ ਲਿਆਉਣ ਅਤੇ ਲੈ ਜਾਣ ਲਈ ਮਾਲਗੱਡੀਆਂ ਲਈ ਹੁੰਦੀ ਹੈ। -PTC News

Related Post