ਕੰਪਨੀ ਵਿੱਚ ਛੁੱਟੀ ਨਾ ਮਿਲਣ 'ਤੇ ਔਰਤ ਵੱਲੋਂ ਕੇਸ ਦਰਜ, ਲਗਾਇਆ ਇਨ੍ਹਾਂ ਜੁਰਮਾਨਾ

By  Riya Bawa September 10th 2021 02:06 PM

ਲੰਡਨ: ਦੇਸ਼ ਹੀ ਨਹੀਂ ਵਿਦੇਸ਼ ਵਿਚ ਵੀ ਬਹੁਤ ਸਾਰੀਆਂ ਕੰਪਨੀਆਂ ਅਜਿਹਾ ਹਨ ਜਿਥੇ ਬਹੁਤ ਵੱਡੀਆਂ ਗ਼ਲਤੀਆਂ ਹੋ ਜਾਂਦੀਆਂ ਹਨ। ਅਜਿਹਾ ਹੀ ਖ਼ਬਰ ਲੰਡਨ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਆਪਣੇ ਬੌਸ ਤੋਂ 1 ਘੰਟਾ ਪਹਿਲਾਂ ਜਾਣ ਦੀ ਇਜਾਜ਼ਤ ਲਈ ਸੀ ਪਰ ਬੌਸ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਔਰਤ ਨੇ ਮਾਮਲੇ ਨੂੰ ਅਦਾਲਤ ਵਿੱਚ ਖਿੱਚਿਆ। ਉਸ ਨੇ ਕਿਹਾ ਸੀ ਕਿ ਉਸ ਨੂੰ ਹਫ਼ਤੇ ਵਿੱਚ 4 ਦਿਨ 1 ਘੰਟਾ ਜਲਦੀ ਜਾਣਾ ਪਵੇਗਾ ਤਾਂ ਜੋ ਉਹ ਆਪਣੀ ਧੀ ਨੂੰ ਸਕੂਲ ਤੋਂ ਪਿੱਕ ਕਰ ਸਕੇ। ਪਰ ਬੌਸ ਨੇ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਐਲਿਸ ਨਾਂ ਦੀ ਇਸ ਔਰਤ ਨੇ ਅਸਤਿਫਾ ਦੇ ਦਿੱਤਾ ਸੀ ਅਤੇ ਮਾਮਲਾ ਰੁਜ਼ਗਾਰ ਟ੍ਰਿਬਿਊ ਦਾ ਹੈ ਤੇ ਨਲ ਕੋਰਟ ਵਿੱਚ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਔਰਤ ਨੇ ਆਪਣਾ ਕੇਸ ਰੋਜ਼ਗਾਰ ਟ੍ਰਿਬਿਊਨਲ ਅਦਾਲਤ ਵਿੱਚ ਪੇਸ਼ ਕੀਤਾ ਅਤੇ ਫਿਰ ਕੰਪਨੀ ਨੇ ਆਪਣਾ ਪ੍ਰਤੀਨਿਧੀ ਵੀ ਉੱਥੇ ਭੇਜਿਆ। ਅਦਾਲਤ ਨੇ ਦੋਵਾਂ ਧਿਰਾਂ ਦੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਫਿਰ ਔਰਤ ਦੇ ਹਿੱਤ ਵਿੱਚ ਫੈਸਲਾ ਦਿੱਤਾ। ਇਸ ਦੌਰਾਨ ਕੰਪਨੀ ਨੂੰ ਔਰਤ ਨੂੰ ਛੇਤੀ ਤੋਂ ਛੇਤੀ 1 ਲੱਖ 80 ਹਜ਼ਾਰ ਯੂਰੋ ਦਾ ਜੁਰਮਾਨਾ ਅਦਾ ਕਰਨ ਦਾ ਆਦੇਸ਼ ਦਿੱਤਾ। ਭਾਰਤੀ ਮੁਦਰਾ ਵਿੱਚ ਇਹ ਰਕਮ ਲਗਪਗ 2 ਕਰੋੜ ਰੁਪਏ ਹੈ। -PTC News

Related Post