ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜ

By  Ravinder Singh May 4th 2022 02:03 PM

ਚੰਡੀਗੜ੍ਹ : ਜੇਲ੍ਹ ਵਿੱਚ ਆਏ ਐਨਡੀਪੀਸੀ ਦੇ ਮਾਮਲੇ ਆਲਾ ਅਧਿਕਾਰੀਆਂ ਕੋਲ ਉਜਾਗਰ ਨਾ ਕਰਨ ਉਤੇ ਪੰਜਾਬ ਪੁਲਿਸ ਨੇ ਆਪਣੇ ਦੋ ਸਾਬਕਾ ਡਿਪਟੀ ਇੰਸਪੈਕਟਰ ਜਨਰਲਾਂ (DIGs) ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਪੁਲਿਸ ਨੇ ਦੇਰ ਸ਼ਾਮ ਸਾਬਕਾ ਡੀਆਈਜੀ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ।

ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸੈਂਟਰ ਜੇਲ੍ਹ 'ਚ 2019 ਵਿੱਚ ਸਹਾਇਕ ਸੁਪਰਡੈਂਟ ਕਰਮਜੀਤ ਨੇ ਉਸ ਸਮੇਂ ਦੇ ਡੀਜੀ ਜੇਲ੍ਹ ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੈਦੀਆਂ ਕੋਲੋਂ ਨਸ਼ੀਲੇ ਪਦਾਰਥਾਂ ਤੇ ਹੈਰੋਇਨ ਦੇ 241 ਕੇਸ ਆਏ ਸਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।

ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜਇਸ ਤੋਂ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਵੀਕੇ ਭਾਵੜਾ ਨੇ ਕੇਸ ਦਰਜ ਕਰਨ ਦੇ ਨਿਰਦੇਸ਼ ਵਾਪਸ ਲੈ ਲਏ ਹਨ। ਮੁੜ ਡੀਜੀਪੀ ਭਾਵੜਾ ਦੇ ਦਖ਼ਲ ਤੋਂ ਬਾਅਦ ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਚਰਨਜੀਤ ਸਿੰਘ ਸੋਹਨ ਨੇ ਫਿਰੋਜ਼ਪੁਰ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਰਿਪੋਰਟ ਦੇ ਆਧਾਰ ਉਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜਜਾਂਚ ਰਿਪੋਰਟ ਅਨੁਸਾਰ ਕੈਦੀਆਂ ਕੋਲੋਂ ਨਸ਼ੀਲੇ ਪਦਾਰਥ ਅਤੇ 241 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਇਹ ਮਾਮਲਾ 2005 ਤੋਂ 2011 ਦਾ ਹੈ ਜਦੋਂ ਉਹ ਫਿਰੋਜ਼ਪੁਰ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਸੀ। ਦੋਸ਼ ਆਇਦ ਹੋਣ ਤੋਂ ਬਾਅਦ ਜਾਖੜ ਅਤੇ ਸੱਗੂ ਦੋਵਾਂ ਨੇ ਡੀਜੀਪੀ ਭਾਵੜਾ ਨੂੰ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਵੱਲੋਂ ਕੀਤੀ ਸ਼ਿਕਾਇਤ ਦਾ ਜਵਾਬ ਦੇਣ ਦਾ ਉਚਿਤ ਮੌਕਾ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : ਸੰਘਰਸ਼ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਕਿਸਾਨ

Related Post