CBI ਮੁਖੀ ਆਲੋਕ ਵਰਮਾ ਦੀ ਛੁੱਟੀ, ਸਲੈਕਸ਼ਨ ਕਮੇਟੀ ਦੀ ਬੈਠਕ 'ਚ ਲਿਆ ਗਿਆ ਫੈਸਲਾ

By  Jashan A January 10th 2019 07:56 PM

CBI ਮੁਖੀ ਆਲੋਕ ਵਰਮਾ ਦੀ ਛੁੱਟੀ, ਸਲੈਕਸ਼ਨ ਕਮੇਟੀ ਦੀ ਬੈਠਕ 'ਚ ਲਿਆ ਗਿਆ ਫੈਸਲਾ,ਨਵੀਂ ਦਿੱਲੀ: ਅੱਜ ਸੀਬੀਆਈ ਮੁਖੀ ਆਲੋਕ ਵਰਮਾ ਦੀ ਛੁੱਟੀ ਹੋ ਗਈ ਹੈ। ਸਲੈਕਸ਼ਨ ਪੈਨਲ ਦੀ ਮੀਟਿੰਗ ਤੋਂ ਬਾਅਦ ਸੀ.ਬੀ.ਆਈ. ਮੁਖੀ ਆਲੋਕ ਵਰਮਾ ਨੂੰ ਹਟਾ ਦਿੱਤਾ ਗਿਆ ਹੈ। ਪੈਨਲ ਕਮੇਟੀ ਨੇ ਉਨ੍ਹਾਂ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਸੀ। ਇਸ ਸਬੰਧ 'ਚ ਬੀਤੀ ਰਾਤ ਬੈਠਕ ਹੋਈ ਸੀ ਪਰ ਉਸ ਸਮੇਂ ਫੈਸਲਾ ਨਹੀਂ ਹੋ ਸਕਿਆ ਸੀ।

cbi CBI ਮੁਖੀ ਆਲੋਕ ਵਰਮਾ ਦੀ ਛੁੱਟੀ, ਸਲੈਕਸ਼ਨ ਕਮੇਟੀ ਦੀ ਬੈਠਕ 'ਚ ਲਿਆ ਗਿਆ ਫੈਸਲਾ

ਪਰ ਅੱਜ ਫਿਰ ਤੋਂ ਪੈਨਲ ਕਮੇਟੀ ਦੀ ਬੈਠਕ ਹੋਈ ਜਿਸ 'ਚ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ।

cbi CBI ਮੁਖੀ ਆਲੋਕ ਵਰਮਾ ਦੀ ਛੁੱਟੀ, ਸਲੈਕਸ਼ਨ ਕਮੇਟੀ ਦੀ ਬੈਠਕ 'ਚ ਲਿਆ ਗਿਆ ਫੈਸਲਾ

ਕਰੀਬ 77 ਦਿਨਾਂ ਬਾਅਦ ਸੀ.ਬੀ.ਆਈ. ਦੇ ਨਿਦੇਸ਼ਕ ਆਲੋਕ ਵਰਮਾ ਜਦੋਂ ਦਫਤਰ ਪਹੁੰਚੇ ਤਾਂ ਉਹ ਐਕਸ਼ਨ 'ਚ ਦਿਖੇ ਸਨ। ਸੀ.ਬੀ.ਆਈ. ਦੇ ਅੰਤਰਿਮ ਨਿਦੇਸ਼ਕ ਐੱਮ. ਨਾਗੇਸ਼ਵਰ ਰਾਵ ਵੱਲੋਂ ਕੀਤੇ ਗਏ ਟਰਾਂਸਫਰ ਆਰਡਰ ਨੂੰ ਉਨ੍ਹਾਂ ਨੇ ਪਲਟ ਦਿੱਤਾ ਪਰ ਉਨ੍ਹਾਂ ਦੇ ਅਹੁਦੇ 'ਤੇ ਬਣੇ ਰਹਿਣ ਦੇ ਮੁੱਦੇ 'ਤੇ ਫੈਸਲਾ ਨਹੀਂ ਹੋਇਆ।

-PTC News

Related Post