ਸੀਬੀਐਸਈ ਬੋਰਡ ਦੀਆਂ 10 ਵੀਂ ਦੀਆਂ ਪ੍ਰੀਖਿਆਵਾਂ ਰੱਦ, ਇਸ ਤਰ੍ਹਾਂ ਹੋਵੇਗਾ ਨਤੀਜਿਆਂ ਦਾ ਐਲਾਨ

By  Jagroop Kaur April 15th 2021 09:55 AM

ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸੀਬੀਐਸਈ ਬੋਰਡ ਨੇ 10 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 12 ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਤੋਂ ਬਾਅਦ ਸੀਬੀਐਸਈ ਨੇ ਇਹ ਫੈਸਲਾ ਲਿਆ ਗਿਆCBSE Board Exams Updates

ਹੋਰ ਪੜ੍ਹੋ : With 1.68 lakh new coronavirus cases, India records another new daily high

ਇਸ ਦੌਰਾਨ ਪੀਐਮ ਮੋਦੀ ਨੇ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ। ਦਸਣਯੋਗ ਹੈ ਕਿ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਤੋਂ ਬਾਅਦ ਹਰ ਕੋਈ ਇਹ ਮੰਗ ਕਰ ਰਿਹਾ ਇਸ ਕਿ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਮੀਟਿੰਗ ਕਰ ਇਹ ਫੈਸਲਾ ਦਿੱਤਾ ਗਿਆ।CBSE Class 10, 12 Board Exams 2021 CANCELLATION: CBSE takes this BIG  decision

Read More : ਕੋਰੋਨਾ ਦੇ ਦੈਂਤ ਨੇ ਲਈ 63 ਲੋਕਾਂ ਦੀ ਜਾਨ , 3329 ਨਵੇਂ ਮਾਮਲੇ ਆਏ ਸਾਹਮਣੇ

ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਅਤੇ ਸਿੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੋਰੋਨਾ ਤਬਦੀਲੀ ਦੀ ਸਥਿਤੀ ਦੇ ਮੱਦੇਨਜ਼ਰ 1 ਜੂਨ ਨੂੰ ਬੋਰਡ ਦੁਆਰਾ ਇੱਕ ਨਵਾਂ ਸ਼ਡਿਊਲ ਤਿਆਰ ਕੀਤਾ ਜਾਵੇਗਾ।CBSE class 10 board exams cancelled: Students can sit for exams if not  satisfied

ਉਥੇ ਹੀ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਤਾ ਪਿਤਾ ਚ ਰੋਸ ਵੀ ਪਾਇਆ ਗਿਆ ਕਿ ਇਸ ਨਾਲ ਬੱਛਿਆਂ ਦਾ ਭਵਿਖ ਖਰਾਬ ਹੋ ਰਿਹਾ ਹੈ। ਉਥੇ ਹੀ ਇਸ 'ਤੇ ਬੋਰਡ ਦਾ ਦਾਅਵਾ ਹੈ ਕਿ ਇਹ “ਉਦੇਸ਼ਵਾਦੀ” ਮਾਪਦੰਡ ਹੋਵੇਗਾ। ਸਹੀ ਮਾਪਦੰਡ ਕੀ ਹੋਵੇਗਾ ਇਸ ਦੇ ਵੇਰਵੇ ਬੋਰਡ ਦੁਆਰਾ ਹਾਲੇ ਸਾਂਝੇ ਨਹੀਂ ਕੀਤੇ ਗਏ ਹਨ, ਹਾਲਾਂਕਿ, ਪੋਖਰੀਅਲ ਨੇ ਕਿਹਾ ਹੈ ਕਿ 10 ਵੀਂ ਜਮਾਤ ਦੇ ਵਿਦਿਆਰਥੀ “ਅੰਦਰੂਨੀ ਮੁਲਾਂਕਣ” ਦੇ ਅਧਾਰ ਤੇ ਪਾਸ ਹੋਣਗੇ।

ਜੋ ਵੀ ਆਪਣੇ ਰਿਜ਼ਲਟ ਤੋਂ ਖੁਸ਼ ਨਹੀਂ ਹੋਵੇਗਾ ਉਸ ਨੂੰ ਇਕ ਵਾਰ ਪ੍ਰੀਖਿਆ 'ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ। ਜ਼ਿਕਰਯੋਗ ਹੀ ਕਿ ਮੀਟਿੰਗਾਂ ਦੇ ਬਾਅਦ ਜਾਰੀ ਹੋਣ ਵਾਲੇ ਇੱਕ ਬਿਆਨਾਂ ਵਿੱਚ, ਪ੍ਰਧਾਨ ਮੰਤਰੀ ਨੇ ਦੁਹਰਾਇਆ ਵਿਦਿਆਰਥੀਆਂ ਦੀ ਭਲਾਈ ਸਰਕਾਰ ਲਈ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਹੈ। ਉਸ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਭ ਤੋਂ ਚੰਗੇ ਭਵਿੱਖ ਦਾ ਧਿਆਨ ਰੱਖਣਾ ਅਤੇ ਉਸਦੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਉਸ ਨਾਲ ਜੁੜਿਆ ਹੋਇਆ ਹੈ, ਉਸ ਦੇ ਨਾਲ ਹੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਬੱਚਿਆਂ ਦੇ ਸਿੱਖਿਆ ਨੂੰ ਨੁਕਸਾਨ ਹੋਵੇ , ਇਸ ਲਈ ਜੋ ਸਹੀ ਹੋਵੇਗਾ ਉਹੀ ਕੀਤਾ ਜਾਵੇਗਾ।

Related Post