ਅੱਜ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, 1 ਫਰਵਰੀ ਨੂੰ ਵਿੱਤ ਮੰਤਰੀ ਪਿਯੂਸ਼ ਗੋਇਲ ਕਰਨਗੇ ਅੰਤਰਿਮ ਬਜਟ ਪੇਸ਼

By  Jashan A January 31st 2019 06:40 AM -- Updated: January 31st 2019 03:08 PM

ਅੱਜ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, 1 ਫਰਵਰੀ ਨੂੰ ਵਿੱਤ ਮੰਤਰੀ ਪਿਯੂਸ਼ ਗੋਇਲ ਕਰਨਗੇ ਅੰਤਰਿਮ ਬਜਟ ਪੇਸ਼,ਨਵੀਂ ਦਿੱਲੀ: ਅੱਜ ਤੋਂ ਸੰਸਦ 'ਚ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸੰਸਦ ਸੈਸ਼ਨ ਦੇ ਹੰਗਾਮੇਦਾਰ ਰਹਿਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਲੋਕਾਂ ਦੇ ਹਿੱਤ 'ਚ ਐਲਾਨ ਕਰ ਸਕਦੀ ਹੈ।

budget session ਅੱਜ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, 1 ਫਰਵਰੀ ਨੂੰ ਵਿੱਤ ਮੰਤਰੀ ਪਿਯੂਸ਼ ਗੋਇਲ ਕਰਨਗੇ ਅੰਤਰਿਮ ਬਜਟ ਪੇਸ਼

ਹਾਲਾਂਕਿ ਵਿਰੋਧੀ ਰਾਫੇਲ ਜਾਹਜ਼ ਸੌਦਾ, ਕਿਸਨਾਂ ਨਾਲ ਜੁੜੇ ਮੁੱਦਿਆਂ ਸਣੇ ਹੋਰ ਕਈ ਅਹਿਮ ਵਿਸ਼ਿਆਂ 'ਤੇ ਸਰਕਾਰ ਨੂੰ ਘੇਰ ਸਕਦੀ ਹੈ।

ਦੱਸ ਦੇਈਏ ਕਿ ਵਿੱਤ ਮੰਤਰੀ ਪਿਯੂਸ਼ ਗੋਇਲ ਸ਼ੁੱਕਰਵਾਰ ਨੂੰ ਅੰਤਰਿਮ ਬਜਟ ਪੇਸ਼ ਕਰਣਗੇ ਅਤੇ ਅਜਿਹੀ ਉਂਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਵਿੱਚ ਸਮਾਜ ਦੇ ਵੱਖਰੇ ਵਰਗਾਂ ਦੇ ਕਲਿਆਣ ਨਾਲ ਜੁੜੇ ਅਨੇਕ ਉਪਰਾਲਿਆਂ ਦਾ ਐਲਾਨ ਕਰ ਸਕਦੀ ਹੈ।

budget session ਅੱਜ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, 1 ਫਰਵਰੀ ਨੂੰ ਵਿੱਤ ਮੰਤਰੀ ਪਿਯੂਸ਼ ਗੋਇਲ ਕਰਨਗੇ ਅੰਤਰਿਮ ਬਜਟ ਪੇਸ਼

ਬਜਟ ਸੈਸ਼ਨ 31 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਚੱਲੇਗਾ।ਇਸ ਸੈਸ਼ਨ ਦੇ ਦੌਰਾਨ ਸਰਕਾਰ ਤਿੰਨ ਤਲਾਕ ਬਿਲ ਤੋਂ ਲੈ ਕੇ ਰਾਮ ਜਨਮ ਸਥਾਨ ਨੂੰ ਲੈ ਕੇ ਇੱਕ ਵਿਸ਼ੇਸ਼ ਬਿਲ ਲਿਆ ਸਕਦੀ ਹੈ।

-PTC News

Related Post