ਪੁਰਾਣੀਆਂ ਗੱਡੀਆਂ ਬਾਰੇ ਕੇਂਦਰ ਸਰਕਾਰ ਦਾ ਵੱਡਾ ਐਲਾਨ
Riya Bawa
October 7th 2021 02:33 PM --
Updated:
October 7th 2021 02:34 PM
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੁਰਾਣੀਆਂ ਗੱਡੀਆਂ ਬਾਰੇ ਵੱਡਾ ਐਲਾਨ ਕੀਤਾ ਹੈ। ਦਰਅਸਲ ਨਵੀਂ ਰਾਸ਼ਟਰੀ ਆਟੋਮੋਬਾਇਲ ਸਕ੍ਰੈਪੇਜ ਪਾਲਿਸੀ ਤਹਿਤ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਤੋਂ ਬਾਅਦ ਖਰੀਦੇ ਜਾਣ ਵਾਲੇ ਵਾਹਨਾਂ 'ਤੇ 25 ਫੀਸਦ ਤਕ ਦੀ ਛੋਟ ਦਿੱਤੀ ਜਾਵੇਗੀ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਵਹੀਕਲ ਸਕ੍ਰੈਪਿੰਗ ਪਾਲਿਸੀ 'ਚ ਵਾਹਨ ਮਾਲਕਾਂ ਨੂੰ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਾਉਣ ਲਈ ਕਦਮ ਚੁੱਕਿਆ ਜਾ ਰਿਹਾ ਹੈ।
ਕੇਂਦਰੀ ਮੰਤਰਾਲੇ ਨੇ ਕਿਹਾ ਕਿ ਇਹ ਛੋਟ ਟ੍ਰਾਂਸਪੋਰਟੇਸ਼ਨ ਵਾਹਨਾਂ ਲਈ ਅੱਠ ਸਾਲ ਤਕ ਤੇ ਗੈਰ-ਟ੍ਰਾਂਸਪੋਰਟੇਸ਼ਨ ਵਾਹਨਾਂ ਲਈ 15 ਸਾਲ ਤਕ ਦਿੱਤੀ ਜਾਵੇਗੀ। ਉੱਥੇ ਹੀ ਪ੍ਰਾਈਵੇਟ ਵਹੀਕਲਸ ਲਈ 25 ਫੀਸਦ ਤਕ ਤੇ ਕਮਰਸ਼ੀਅਲ ਵਹੀਕਲਸ ਲਈ 15 ਫੀਸਦ ਤਕ ਰੋਡ ਟੈਕਸ 'ਚ ਛੋਟ ਦਿੱਤੀ ਜਾਵੇਗੀ।
ਮੰਤਰਾਲੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਇਨ੍ਹਾਂ ਨਵੇਂ ਨਿਯਮਾਂ ਨੂੰ 24ਵਾਂ ਸੋਧ ਨਿਯਮ ਕਿਹਾ ਜਾ ਸਕਦਾ ਹੈ। ਇਹ ਨਿਯਮ ਇਕ ਅਪ੍ਰੈਲ 2022 ਤੋਂ ਲਾਗੂ ਹੋਵੇਗਾ।
-PTC News