ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਲਈ ਉਮੀਦਵਾਰਾਂ ਦਾ ਐਲਾਨ

By  Jashan A January 14th 2019 04:26 PM -- Updated: January 14th 2019 07:52 PM

ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਲਈ ਉਮੀਦਵਾਰਾਂ ਦਾ ਐਲਾਨ,ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਦੇ ਮੇਅਰ ਦੇ ਦੀ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਨੇ ਅੱਜ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਰਾਜੇਸ਼ ਕਾਲੀਆ ਦਾ ਐਲਾਨ ਕੀਤਾ।

Chandigarh: BJP and Congress announces mayoral candidates ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਲਈ ਉਮੀਦਵਾਰਾਂ ਦਾ ਐਲਾਨ

ਉਥੇ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਹਰਦੀਪ ਸਿੰਘ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕੰਵਰਜੀਤ ਸਿੰਘ ਰਾਣਾ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ।

Chandigarh: BJP and Congress announces mayoral candidates ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਲਈ ਉਮੀਦਵਾਰਾਂ ਦਾ ਐਲਾਨ

ਉਥੇ ਹੀ ਕਾਂਗਰਸ ਪਾਰਟੀ ਨੇ ਵੀ ਮੇਅਰ ਦੇ ਚੋਣ ਲਈ ਆਪਣੇ ਉਮੀਦਵਾਰਾਂ ਦੇ ਨਾਮਜਗਦੀਆਂ ਭਰੀਆਂ। ਇਸ ਵਾਰ ਕਾਂਗਰਸ ਵੱਲੋਂ ਇਹਨਾਂ ਤਿੰਨਾਂ ਅਹੁਦਿਆਂ 'ਤੇ ਔਰਤਾਂ ਚੋਣ ਲੜ ਰਹੀਆਂ ਹਨ।

ਨਾਲ ਹੀ ਭਾਜਪਾ ਵਲੋਂ ਬਾਗੀ ਹੋ ਕੇ ਸਤੀਸ਼ ਕੁਮਾਰ ਕੈਂਥ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਪਦ ਲਈ ਨਾਮਜ਼ਦਗੀ ਦਾਖਲ ਕਰਵਾਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਐਤਵਾਰ ਨੂੰ ਪਾਰਟੀ ਕਾਰਿਆਲਾ ਵਿੱਚ ਪ੍ਰੀਸ਼ਦਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਸੀ। ਪਰ ਇਸ ਤੋਂ ਬਾਅਦ ਰਾਜੇਸ਼ ਕਾਲਿਆ ਦੇ ਨਾਮ ਦੀ ਘੋਸ਼ਣਾ ਕੀਤੀ ਗਈ।

-PTC News

Related Post