ਚੰਡੀਗੜ੍ਹ 'ਚ ਹੈਰੋਇਨ ਸਮੇਤ ਵੱਖ-ਵੱਖ ਥਾਵਾਂ ਤੋਂ 2 ਵਿਅਕਤੀ ਕਾਬੂ, 2 ਦਿਨ ਦਾ ਮਿਲਿਆ ਰਿਮਾਂਡ

By  Riya Bawa September 12th 2022 08:21 PM -- Updated: September 12th 2022 08:22 PM

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਅਮਰਦੀਪ ਸਿੰਘ ਉਰਫ਼ ਕਾਕਾ (35) ਅਤੇ ਤਰਨਤਾਰਨ ਦਾ ਕਰਨਜੀਤ ਸਿੰਘ (40) ਸ਼ਾਮਲ ਹੈ। ਦੋਵਾਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰਦੀਪ ਖ਼ਿਲਾਫ਼ ਸੈਕਟਰ 39 ਥਾਣੇ ਵਿੱਚ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਐਕਟ ਤਹਿਤ ਕਰਨਜੀਤ ਖ਼ਿਲਾਫ਼ ਮਲੋਆ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅਮਰਦੀਪ ਨੂੰ ਪੁਲਿਸ ਨੇ ਸੈਕਟਰ 39 ਸਥਿਤ ਜੀਰੀ ਮੰਡੀ ਚੌਕ ਨੂੰ ਜਾਂਦੀ ਸਲਿੱਪ ਰੋਡ ਤੋਂ ਕਾਬੂ ਕਰ ਲਿਆ। ਉਸ ਦੇ ਕਬਜ਼ੇ 'ਚੋਂ 134 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਹੋਰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। drug ਅਮਰਦੀਪ ਸਿੰਘ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਕੌਮੀ ਪੱਧਰ ਦਾ ਖਿਡਾਰੀ ਸੀ। ਉਸ ਨੇ ਬਤੌਰ ਮੁੱਕੇਬਾਜ਼ ਕਈ ਤਗਮੇ ਜਿੱਤੇ ਸਨ। ਸਾਲ 2007 ਵਿੱਚ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਬਾਅਦ ਵਿੱਚ ਉਹ ਆਪਣੀ ਮਾੜੀ ਸੰਗਤ ਕਾਰਨ ਜੁਰਮ ਦੀ ਦੁਨੀਆ ਵਿੱਚ ਚਲਾ ਗਿਆ। ਪੁਲਿਸ ਅਨੁਸਾਰ ਉਸ ਖ਼ਿਲਾਫ਼ 5 ਅਪਰਾਧਿਕ ਮਾਮਲੇ ਦਰਜ ਹਨ ਇਨ੍ਹਾਂ ਵਿੱਚੋਂ ਇੱਕ ਕੇਸ ਸਾਲ 2009 ਵਿੱਚ ਕਤਲ ਦੀ ਕੋਸ਼ਿਸ਼ ਦਾ ਦਰਜ ਹੋਇਆ ਸੀ। ਇਹ ਵੀ ਪੜ੍ਹੋ : ਟ੍ਰੈਫਿਕ ਜਾਮ 'ਚ ਫਸੇ ਡਾਕਟਰ ਨੇ ਛੱਡੀ ਕਾਰ, 3 ਕਿਲੋਮੀਟਰ ਦੌੜ ਕੇ ਬਚਾਈ ਮਰੀਜ਼ ਦੀ ਜਾਨ ਸਾਲ 2018 ਅਤੇ 2021 ਵਿੱਚ ਆਬਕਾਰੀ ਐਕਟ ਦੇ 2 ਕੇਸ ਦਰਜ ਕੀਤੇ ਗਏ ਸਨ। ਸਾਲ 2021 'ਚ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਸਾਲ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਉਸ ਨੂੰ 134 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਦੂਜੇ ਮਾਮਲੇ ਵਿੱਚ ਕਰਨਜੀਤ ਨੂੰ ਮਲੋਆ ਦੀ ਗੈਸ ਏਜੰਸੀ ਟੀ-ਪੁਆਇੰਟ ਨੇੜੇ ਇੱਕ ਨਾਕੇ ਤੋਂ ਫੜਿਆ ਗਿਆ। ਉਹ ਸਿਲਵਰ ਰੰਗ ਦੀ ਕਾਰ ਵਿੱਚ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਕਾਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਉਸ ਦੇ ਕਬਜ਼ੇ 'ਚੋਂ 141 ਗ੍ਰਾਮ ਹੈਰੋਇਨ ਬਰਾਮਦ ਹੋਈ। -PTC News

Related Post