ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ, ਲਖਬੀਰ ਲੰਡਾ ਗੈਂਗ ਦਾ ਮੈਂਬਰ 6 ਪਿਸਤੌਲਾਂ ਸਮੇਤ ਗ੍ਰਿਫ਼ਤਾਰ
Attack on Mohali Police Intelligence Headquarters case: ਮੋਹਾਲੀ ਪੁਲਿਸ ਨੂੰ ਇੰਟੈਲੀਜੈਸ ਹੈਡਕੁਆਟਰ 'ਤੇ ਹਮਲੇ ਦੇ ਮਾਮਲੇ 'ਚ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਪੁਲਿਸ ਹੈਡਕੁਆਟਰ 'ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ 'ਚ ਬੈਠੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ (Terrorist Lakhbir Singh Landa) ਅਤੇ ਜੱਸਲ ਦੇ ਸਾਥੀ ਗੈਂਗਸਟਰ ਨੂੰ 06 ਪਿਸਤੌਲਾਂ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਪੁਲਿਸ ਵੱਲੋਂ ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਸ਼ਰਨਜੀਤ ਸਿੰਘ ਉਰਫ ਸੰਨੀ (ਉਮਰ ਕਰੀਬ 24 ਸਾਲ) ਵਾਸੀ ਪਿੰਡ ਬਹਿਲਾ ਤਰਨ ਤਾਰਨ ਵੱਜੋਂ ਹੋਈ ਹੈ। ਪੁਲਿਸ ਜਾਣਕਾਰੀ ਅਨੁਸਾਰ ਬੀਤੇ ਮਹੀਨੇ 21 ਅਪ੍ਰੈਲ ਨੂੰ ਥਾਣਾ ਲਾਲੜੂ ਦੇ ਏਰੀਆ ਵਿਚੋਂ ਇੱਕ ਕਾਰ ਬਰੇਜਾ ਨੰਬਰੀ PBO2-DB-5186 ਜਿਸ ਵਿਚੋਂ ਦੋ ਵਿਅਕਤੀਆਂ ਜਿੰਨਾ ਵਿਚੋਂ 'ਏ' ਕੈਟਾਗਿਰੀ ਗੈਂਗਸਟਰ ਮਲਕੀਤ ਸਿੰਘ ਉਰਫ ਨਵਾਬ ਅਤੇ ਗਮਦੂਰ ਸਿੰਘ ਵਾਸੀ ਅੰਮ੍ਰਿਤਸਰ ਮੱਧ ਪ੍ਰਦੇਸ਼ ਤੋਂ ਆਉਂਦੇ ਸਮੇਂ ਮੋਹਾਲੀ ਵਿਖੇ 06 ਪਿਸਤੌਲਾਂ, 12 ਮੈਗਜੀਨ, 10 ਰੋਂਦ ਅਤੇ ਇੱਕ ਬਰੀਜਾ ਕਾਰ ਸਮੇਤ ਗ੍ਰਿਫਤਾਰ ਕੀਤੇ ਗਏ ਸਨ। ਦੋਵਾਂ ਖਿਲਾਫ ਮੁੱਕਦਮਾ ਨੰਬਰ: 46 ਮਿਤੀ 21.04.2024 ਅ/ਧ 25(7),(8) ਅਸਲਾ ਐਕਟ, ਥਾਣਾ ਲਾਲੜੂ ਦਰਜ ਰਜਿਸਟਰ ਕਰਵਾਇਆ ਗਿਆ ਸੀ।
ਉਪਰੰਤ ਗੈਂਗਸਟਰ ਮਲਕੀਤ ਸਿੰਘ ਉਰਫ ਨਵਾਬ ਦੀ ਪੁੱਛਗਿੱਛ ਅਤੇ ਤਕਨੀਕੀ ਤਫਤੀਸ਼ ਦੇ ਅਧਾਰ 'ਤੇ ਇੱਕ ਹੋਰ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਟਲ ਬ੍ਰਾਮਦ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਅਜੈਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਐਮੂਨੀਸ਼ਨ ਲਿਆ ਕੇ ਮਾਝਾ ਏਰੀਆ ਵਿੱਚ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕਰਦਾ ਸੀ।
ਇਸ ਸੂਚਨਾ 'ਤੇ ਸਪੈਸ਼ਲ ਸੈੱਲ ਮੋਹਾਲੀ ਦੀ ਟੀਮ ਵੱਲੋਂ ਲਖਬੀਰ ਲੰਡਾ ਦੀ ਗੈਂਗ ਨੂੰ ਨਜਾਇਜ ਅਸਲਾ ਐਮੂਨੀਸ਼ਨ ਸਪਲਾਈ ਕਰਨ ਵਾਲੇ ਸ਼ਰਨਜੀਤ ਸਿੰਘ ਉਰਫ ਸੰਨੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸੋਫੈਸਟੀਕੇਟਡ 06 ਪਿਸਤੌਲਾਂ, 20 ਰੋਂਦ ਜਿੰਦਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਕਥਿਤ ਦੋਸ਼ੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਦੀ ਗੈਂਗ ਪੰਜਾਬ ਦੇ ਮਾਝਾ ਏਰੀਆ ਵਿੱਚ ਐਕਿਟਵ ਸੀ, ਜਿਸ ਦੇ ਕਹਿਣ ਤੇ ਇਹ ਫਿਰੋਤੀਆ, ਕਤਲ ਅਤੇ ਅੱਤਵਾਦੀ ਗਤੀਵਿਧੀਆਂ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
- PTC NEWS