ਤਾਂ ਹੁਣ ਕੁੜੀਆਂ ਦਾ ਚੰਡੀਗੜ੍ਹ 'ਚ ਸ਼ਰੇਆਮ ਚਲਾਨ ਹੋਵੇਗਾ ??

By  Joshi July 11th 2018 02:39 PM

ਤਾਂ ਹੁਣ ਕੁੜੀਆਂ ਦਾ ਚੰਡੀਗੜ੍ਹ 'ਚ ਸ਼ਰੇਆਮ ਚਲਾਨ ਹੋਵੇਗਾ, ਦੇਖੋ ਅਨੋਖੇ ਢੰਗ ਦੀ ਚੇਤਾਵਨੀ ਵੈਸੇ ਤਾਂ ਹਰ ਜਗ੍ਹਾ ਤੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਆਪਣੀ ਸੁਰੱਖਿਆ ਲਈ ਹੈਲਮੇਟ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਚੰਡੀਗੜ੍ਹ ਪੁਲਿਸ ਨੂੰ ਇਹ ਸਲਾਹ ਅਨੋਖੇ ਢੰਗ ਨਾਲ ਦੇਣ ਦਾ ਫੈਸਲਾ ਕੀਤਾ ਹੈ। ਦੋ ਪਹੀਆ ਵਾਹਨ ਚਲਾਉਂਦੇ ਲੋਕ, ਖਾਸਕਰ ਕੁੜੀਆਂ ਹੈਲਮੇਟ ਪਾਉਣ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀਆਂ ਰਪ ਹੁਣ ਸ਼ਹਿਰ 'ਚ ਔਰਤਾਂ ਲਈ ਨਾ ਸਿਰਫ ਵਾਹਨ ਚਲਾਉਣ ਸਮੇਂ ਬਲਕਿ ਪਿੱਛੇ ਬੈਠਣ ਸਮੇਂ ਵੀ ਹੈਲਮੈੱਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। chandigarh helmet warning to girls with songਇਸਦੇ ਚੱਲਦਿਆਂ ਨਿਯਮ ਨਾ ਮੰਨਣ ਵਾਲੀਆਂ ਔਰਤਾਂ ਦਾ ਚਲਾਨ ਕੱਟਿਆ ਜਾਵੇਗਾ। ਪਰ ਇਸ ਸਭ 'ਚ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਭੁਪਿੰਦਰ ਸਿੰਘ ਵੱਲੋਂ ਚੇਤਾਵਨੀ ਜਾਂ ਜਾਗਰੂਕਤਾ ਲਈ ਅਨੋਖਾ ਢੰਗ ਵਰਤਦਿਆਂ 'ਕੁੜੀਆਂ ਦਾ ਹੁਣ ਤਾਂ ਚਲਾਨ ਹੋਵੇਗਾ...' ਨਾਮ ਦਾ ਗੀਤ ਲਿਖਿਆ ਹੈ। ਇਸ ਮਸਲੇ 'ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਕੁੜੀਆਂ ਹੈਲਮੈੱਟ ਨਹੀਂ ਪਾਉਂਦੀਆਂ ਪਰ ਦੁਪੱਟੇ ਨਾਲ ਮੂੰਹ ਸਿਰ ਢੱਕ ਕੇ ਵਾਹਨ ਚਲਾਉਣਾ ਪਸੰਦ ਕਰਦੀਆਂ ਹਨ, ਪਰ ਹਾਦਸਾ ਹੋਣ ਦੀ ਸੂਰਤ 'ਚ ਦੁਪੱਟਾ ਸੁਰੱਖਿਆ ਨਹੀਂ ਦੇ ਸਕਦਾ, ਜਿਸ ਕਾਰਨ ਉਹਨਾਂ ਨੂੰ ਹੈਲਮੇਟ ਪਾਉਣਾ ਚਾਹੀਦਾ ਹੈ। —PTC News

Related Post