ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬੀ ਕਾਰ ,ਦੇਖੋ ਕਿਵੇਂ ਕਾਰ ਸਵਾਰ ਲੋਕਾਂ ਨੂੰ ਪਾਣੀ 'ਚੋਂ ਕੱਢਿਆ ਬਾਹਰ

By  Shanker Badra September 24th 2018 05:19 PM -- Updated: September 24th 2018 05:20 PM

ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬੀ ਕਾਰ ,ਦੇਖੋ ਕਿਵੇਂ ਕਾਰ ਸਵਾਰ ਲੋਕਾਂ ਨੂੰ ਪਾਣੀ 'ਚੋਂ ਕੱਢਿਆ ਬਾਹਰ:ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਬੀਤੇ 3 ਦਿਨਾਂ ਤੋਂ ਮੀਂਹ ਕਾਰਨ ਕਿਤੇ ਨਾਲੇ 'ਚ ਕਾਰ ਵਹਿ ਗਈ ਤੇ ਕਿਤੇ ਦੀਵਾਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਇਸ ਤੇਜ਼ ਮੀਂਹ ਨਾਲ ਸੂਬੇ 'ਚ ਤਾਂ ਇੰਨਾ ਪਾਣੀ ਭਰ ਗਿਆ ਕਿ ਗੱਡੀਆਂ ਦੇ ਨਾਲ-ਨਾਲ ਇਨਸਾਨ ਤੱਕ ਵੀ ਪਾਣੀ 'ਚ ਵਹਿ ਗਏ ਹਨ।

ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ਸਮੁੰਦਰ 'ਚ ਤਬਦੀਲ ਹੋ ਗਈਆਂ ਹਨ।ਜਿਸ ਕਾਰਨ ਸੜਕਾਂ ਤੋਂ ਲੈ ਕੇ ਹੋਟਲ ਅਤੇ ਹਸਪਤਾਲ 'ਚ ਹੜ ਵਰਗੇ ਹਲਾਤ ਦਿਖਾਈ ਦੇਣ ਲੱਗੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ 3 ਦਿਨਾਂ 'ਚ ਹੀ ਮੀਂਹ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਅਤੇ ਭਾਰੀ ਮੀਂਹ ਨਾਲ ਸੜਕਾਂ ਸਮੁੰਦਰ ਬਣ ਗਈਆਂ ਹਨ।

ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਡੱਡੂ ਮਾਜਰਾ ਦੇ ਨਜ਼ਦੀਕ ਭਾਰੀ ਮੀਂਹ ਦੇ ਪਾਣੀ ਨਾਲ ਕਾਰ ਸਮੇਤ ਵਿਅਕਤੀ ਪਾਣੀ ਦੀ ਚਪੇਟ 'ਚ ਆ ਗਏ ਹਨ।ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਜੇਸੀਵੀ ਮਸ਼ੀਨ ਨਾਲ ਕਾਰ ਤੋਂ ਬਾਹਰ ਕੱਢਿਆ ਗਿਆ ਤੇ ਬਾਅਦ 'ਚ ਕਾਰ ਨੂੰ ਵੀ ਬਾਹਰ ਕੱਢਿਆ ਗਿਆ ਹੈ।ਇਸ ਭਾਰੀ ਮੀਂਹ ਦੇ ਕਾਰਨ ਉਨ੍ਹਾਂ ਕਾਰ ਸਵਾਰਾਂ ਦੀ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਜਾਨ ਬਚਾਈ ਹੈ।

https://www.facebook.com/ptcnewsonline/videos/389909701544952/

-PTCNews

Related Post