ਚੰਡੀਗੜ੍ਹ 'ਚ ਔਰਤਾਂ ਲਈ ਲਾਜ਼ਮੀ ਹੋਇਆ ਹੈਲਮੇਟ ਪਹਿਨਣਾ,ਦਸਤਾਰਧਾਰੀ ਔਰਤਾਂ ਨੂੰ ਮਿਲੀ ਛੋਟ

By  Shanker Badra July 6th 2018 03:15 PM -- Updated: July 6th 2018 05:22 PM

ਚੰਡੀਗੜ੍ਹ 'ਚ ਔਰਤਾਂ ਲਈ ਲਾਜ਼ਮੀ ਹੋਇਆ ਹੈਲਮੇਟ ਪਹਿਨਣਾ,ਦਸਤਾਰਧਾਰੀ ਔਰਤਾਂ ਨੂੰ ਮਿਲੀ ਛੋਟ:ਚੰਡੀਗੜ੍ਹ ਪ੍ਰਸਾਸ਼ਨ ਨੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।Chandigarh in Woman wearing essential helmet,Reception given to Sikh womenਇਸ ਤੋਂ ਇਲਾਵਾ ਦਸਤਾਰਧਾਰੀ ਔਰਤਾਂ ਲਈ ਖ਼ੁਸ਼ਖ਼ਬਰੀ ਹੈ ਕਿ ਚੰਡੀਗੜ੍ਹ ਪ੍ਰਸਾਸ਼ਨ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਹੈਲਮੇਟ ਤੋਂ ਦਸਤਾਰਧਾਰੀ ਬੀਬੀਆਂ ਨੂੰ ਛੋਟ ਹੋਵੇਗੀ।

Chandigarh in Woman wearing essential helmet,Reception given to Sikh womenਪਿਛਲੇ ਸਮੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਮੋਟਰ ਵਹੀਕਲ ਰੂਲਜ਼-1990 ‘ਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ।Chandigarh in Woman wearing essential helmet,Reception given to Sikh womenਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਔਰਤਾਂ ਲਈ ਹੈਲਮੇਟ ਲਾਜ਼ਮੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।ਹਾਲਾਂਕਿ,ਚੰਡੀਗੜ੍ਹ ਪ੍ਰਸ਼ਾਸਨ ਕੋਲ ਇਹ ਕਾਨੂੰਨ ਮਈ ਤੋਂ ਹੀ ਬਕਾਇਆ ਪਿਆ ਸੀ।

-PTCNews

Related Post