ਪਾਣੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦਾ ਵੱਡਾ ਫੈਸਲਾ, ਪਾਣੀ ਦਾ ਬੇਲੋੜਾ ਇਸਤੇਮਾਲ ਕਰਨ ਤੇ ਹੋਵੇਗਾ 5 ਹਜ਼ਾਰ ਦਾ ਚਲਾਨ

By  Pardeep Singh April 14th 2022 12:46 PM

ਚੰਡੀਗੜ੍ਹ:  ਪਾਣੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਨੇ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਨੂੰ ਲੈ ਕੇ ਸਖਤ ਫੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਈਪ ਲਗਾ ਕੇ ਗੱਡੀ ਧੋਣ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੇ 5000 ਰੁਪਏ ਦਾ ਚਲਾਨ ਕੱਟਿਆ ਜਾਵੇਗਾ।

 ਨਗਰ ਨਿਗਮ ਦਾ ਕਹਿਣਾ ਹੈ ਕਿ ਗਰਮੀ ਵੱਧਣ ਕਾਰਨ ਪਾਣੀ ਦੀ ਵਰਤੋਂ ਵੀ ਵੱਧ ਗਈ ਹੈ ਜਿਸ ਕਰਕੇ ਪਾਣੀ ਵਿਚ ਕਿਲਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਉੱਤੇ ਵਾਲੀਆਂ ਮੰਜ਼ਿਲਾਂ ਉੱਤੇ ਪਾਣੀ ਨਹੀਂ ਚੜ ਰਿਹਾ ਹੈ।

ਨਗਰ ਨਿਗਮ ਦਾ ਕਹਿਣਾ ਹੈ ਕਿ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਸਮੇਂ-ਸਮੇਂ ਉੱਤੇ ਜਾ ਕੇ ਚੈਕਿੰਗ ਕਰੇਗੀ ਜੋ ਵੀ ਪਾਣੀ ਬੇਲੋੜੀ ਵਰਤੋਂ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ 5000 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ।

ਇਹ ਵੀ ਪੜ੍ਹੋ:ਡਾ.ਅੰਬੇਡਕਰ ਜਯੰਤੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆ, ਕਹੀ ਇਹ ਵੱਡੀ ਗੱਲ 

-PTC News

Related Post