ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਆਟੋ ਡਰਾਈਵਰ ਨੇ ਕੀਤਾ ਕੁਝ ਅਜਿਹਾ ਕਿ ਹੋ ਰਹੀ ਚਾਰੇ ਪਾਸੇ ਚਰਚਾ, "ਲਿਆ ਇਹ ਪ੍ਰਣ", ਦੇਖੋ ਵੀਡੀਓ

By  Jashan A February 17th 2019 07:35 PM -- Updated: February 17th 2019 07:43 PM

ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਆਟੋ ਡਰਾਈਵਰ ਨੇ ਕੀਤਾ ਕੁਝ ਅਜਿਹਾ ਕਿ ਹੋ ਰਹੀ ਚਾਰੇ ਪਾਸੇ ਚਰਚਾ, "ਲਿਆ ਇਹ ਪ੍ਰਣ", ਦੇਖੋ ਵੀਡੀਓ,ਚੰਡੀਗੜ੍ਹ: ਮੁਹੱਬਤ ਦੇ ਦਿਨ ਗੁਆਂਢੀ ਮੁਲਕ ਵੱਲੋਂ ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤੇ ਜਾਣ ਦੀ ਖਬਰ ਦੀ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ 'ਚ ਨਿੰਦਿਆ ਹੋ ਰਹੀ ਹੈ।

chd ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਆਟੋ ਡਰਾਈਵਰ ਨੇ ਕੀਤਾ ਕੁਝ ਅਜਿਹਾ ਕਿ ਹੋ ਰਹੀ ਚਾਰੇ ਪਾਸੇ ਚਰਚਾ, "ਲਿਆ ਇਹ ਪ੍ਰਣ", ਦੇਖੋ ਵੀਡੀਓ

ਇਸ ਹਮਲੇ 'ਚ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਟੁਕੜੇ ਹੋਈਆਂ ਲਾਸ਼ਾਂ ਦੇਖ ਨਾ ਸਿਰਫ ਸ਼ਹੀਦਾਂ ਦੇ ਪਰਿਵਾਰ ਬਲਕਿ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋਏ ਬਿਨ੍ਹਾਂ ਨਹੀਂ ਰਹਿ ਸਕੀਆਂ।

chd ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਆਟੋ ਡਰਾਈਵਰ ਨੇ ਕੀਤਾ ਕੁਝ ਅਜਿਹਾ ਕਿ ਹੋ ਰਹੀ ਚਾਰੇ ਪਾਸੇ ਚਰਚਾ, "ਲਿਆ ਇਹ ਪ੍ਰਣ", ਦੇਖੋ ਵੀਡੀਓ

ਹਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਅਨੋਖੇ ਢੰਗ ਨਾਲ ਦੁੱਖ ਜ਼ਾਹਰ ਕੀਤਾ ਹੈ। ਅਨਿਲ ਨੇ ਇਸ ਅੱਤਵਾਦੀ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਪ੍ਰਣ ਲੈਂਦੇ ਹੋਏ ਆਪਣੇ ਆਟੋ 'ਤੇ ਵੱਡੇ ਪੋਸਟਰ ਲਾ ਦਿੱਤੇ ਹਨ, ਜਿਸ 'ਤੇ ਲਿਖਿਆ ਹੋਇਆ ਹੈ ਕਿ ਜਿਸ ਦਿਨ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਜਾਵੇਗਾ, ਉਸ ਦਿਨ ਉਹ ਇਕ ਮਹੀਨੇ ਤੱਕ ਫਰੀ ਆਟੋ ਚਲਾਵੇਗਾ ਅਤੇ ਕਿਸੇ ਵੀ ਸਵਾਰੀ ਤੋਂ ਕੋਈ ਪੈਸਾ ਨਹੀਂ ਲਵੇਗਾ।

ਅਨਿਲ ਕੁਮਾਰ ਨੇ ਉਨ੍ਹਾਂ ਮਾਵਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਕੁੱਖੋਂ ਅਜਿਹੇ ਸੂਰਬੀਰ ਜਨਮ ਲੈਂਦੇ ਹਨ। ਅਨਿਲ ਨੇ ਕਿਹਾ ਕਿ ਪਾਕਿਸਤਾਨ ਨੂੰ ਉਸ ਦੀ ਹਰਕਤ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।

-PTC News

Related Post