ਹੁਣ ਰਾਤ ਨੂੰ ਮਰਦਾਂ ਲਈ ਬਾਹਰ ਨਿਕਲਣਾ ਹੋਵੇਗਾ ਬੰਦ, ਕਿਰਨ ਖੇਰ ਦਾ ਬਿਆਨ!

By  Joshi August 17th 2017 01:35 PM -- Updated: August 17th 2017 03:08 PM

ਆਜ਼ਾਦੀ ਵਾਲੇ ਦਿਨ ਚੰਡੀਗੜ੍ਹ ਵਿਖੇ ਇੱਕ ਮਾਸੂਮ ਬੱਚੀ ਨਾਲ ਜਬਰ-ਜਿਨਾਹ ਤੋਂ ਬਾਅਦ ਤੋਂ ਹੀ ਭਾਰਤ ਦੀ ਅਸਲ ਸੁਤੰਤਰਤਾ ਅਤੇ ਆਜ਼ਾਦੀ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਤੁਸੀਂ ਆਮ ਤੌਰ 'ਤੇ ਸੁਣਿਆ ਹੋਵੇਗਾ ਕਿ ਬਲਾਤਕਾਰ ਜਾਂ ਛੇੜਛਾੜ ਦੀਆਂ ਘਟਨਾਵਾਂ ਤੋਂ ਬਾਅਦ ਲੜਕੀਆਂ ਨੂੰ ਢੰਗ ਨਾਲ ਕੱਪੜੇ ਪਹਿਨਣ ਅਤੇ ਸਲੀਕੇ ਨਾਲ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

Chandigarh rape case: Kiran Kher speaks on the incident!ਇਸ ਦੇ ਨਾਲ ਹੀ ਉਹਨਾਂ ਨੂੰ ਸਮੇਂ ਸਿਰ ਘਰ ਆਉਣ ਦੀ ਅਤੇ ਰਾਤ ਨੂੰ ਸਫਰ ਨਾ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।

ਪਰ ਇਸ ਵਾਰ ਅਜਿਹਾ ਕੁਝ ਵੀ ਨਹੀਂ ਵਾਪਰਿਆ ਹੈ। ਕਿਰਨ ਖੇਰ ਨੂੰ ਚੰਡੀਗੜ 'ਚ ਹੋਈ ਘਟਨਾ ਬਾਰੇ ਪੁੱਛਣ 'ਤੇ ਉਹਨਾਂ ਨੇ ਮਰਦਾਂ ਨੂੰ ਇੱਕ ਵੱਖਰੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬਜਾਏ ਕਿ ਕੁੜੀਆਂ ਨੂੰ ਰਾਤ ਨੂੰ ਘੁੰਮਣ ਫਿਰਨ ਤੋਂ ਰੋਕਿਆ ਜਾਵੇ, ਕਿਉਂ ਨਾਂ ਮਰਦਾਂ ਨੂੰ ਰਾਤ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਵੇ।

Chandigarh rape case: Kiran Kher speaks on the incident!ਉਹਨਾਂ ਨੇ ਕਿਹਾ ਕਿ ਜਦੋਂ ਸਾਰੀ ਮੁਸੀਬਤਾਂ ਹੀ ਮਰਦਾਂ ਕਾਰਨ ਹੋ ਰਹੀਆਂ ਹਨ ਤਾਂ ਕੁੜੀਆਂ 'ਤੇ ਪਾਬੰਦੀ ਕਿਉਂ?

ਇਸ ਬੇਬਾਕੀ ਨਾਲ ਭਰੇ ਬਿਆਨ ਨੇ ਸਾਰਿਆਂ ਨੂੰ ਇੱਕ ਵਾਰ ਸੋਚਣ 'ਤੇ ਮਜਬੂਰ ਜ਼ਰੂਰ ਕਰ ਦਿੱਤਾ ਹੈ, ਕਿ ਅਸਲ ਗੁਨਾਹਗਾਰ ਕੌਣ ਹੈ।

ਜ਼ਿਕਰ-ਏ-ਖਾਸ ਹੈ ਕਿ ੧੫ ਅਗਸਤ ਵਾਲੇ ਦਿਨ ਇੱਕ ੧੨ ਸਾਲਾ ਦੀ ਲੜਕੀ ਨਾਲ ਬਲਾਤਕਾਰ ਹੋਇਆ ਸੀ ।

Chandigarh rape case: Kiran Kher speaks on the incident!ਇਸ ਤੋਂ ਇਲਾਵਾ ਹੋਰ ਵੀ ਕਈ ਜਬਰ ਜਿਨਾਹ ਦੇ ਮਾਮਲਿਆਂ ਵਿੱਚ ਕਈ ਮਾਸੂਮਾਂ ਨੇ ਆਪਣੀ ਇੱਜ਼ਤ ਗਵਾ ਦਿੱਤੀ ਸੀ, ਜੋ ਕਿ ਚਿੰਤਾ ਦਾ ਵਿਸ਼ਾ ਹੈ।

Chandigarh rape case: Kiran Kher speaks on the incident!ਦੇਖਣਾ ਹੋਵੇਗਾ ਕਿ ਇਹ ਸੋਚ ਪੰਜਾਬ, ਦੇਸ਼ ਜਾਂ ਦੁਨੀਆਂ ਦੇ ਕਿੰਨ੍ਹੇ ਹੋਰ ਲੋਕ ਅਪਨਾਉਂਦੇ ਹਨ ਕਿਉਂਕਿ ਸੁਚੱਜੇ ਸਮਾਜ ਦੀ ਨੀਂਹ ਰੱਖਣ ਲਈ ਸੋਚ 'ਚ ਬਦਲਾਅ ਆਉਣਾ ਜ਼ਰੂਰੀ ਹੈ।

—PTC News

Related Post