ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 9 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 111

By  Shanker Badra May 5th 2020 11:08 AM

ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 9 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 111:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਚੰਡੀਗੜ੍ਹ 'ਚ ਅੱਜ ਸਵੇਰੇ 9 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 7 ਮਰੀਜ਼ ਬਾਪੂਧਾਮ ਕਲੋਨੀ, ਇੱਕ ਧਨਾਸ ਅਤੇ 1 ਮਰੀਜ਼ ਸੈਕਟਰ 30 ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਹੁਣ ਕੁੱਲ ਕੋਰੋਨਾ ਮਰੀਜ਼ ਵਧ ਕੇ 111 ਹੋ ਗਏ ਹਨ। ਬਾਪੂਧਾਮ ਕਾਲੋਨੀ 'ਚ ਕੋਰੋਨਾ ਮਰੀਜ਼ਾਂ ਦਾ ਵੱਧਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਬਾਪੂਧਾਮ ਕਾਲੋਨੀ 'ਚ ਇੱਕੋ ਪਰਿਵਾਰ ਦੇ 5 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਕੱਲੇ ਬਾਪੂਧਾਮ 'ਚ ਹੁਣ ਤੱਕ 51 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਲੋਕ ਸੈਰ ਕਰਨ ਲਈ ਨਿਕਲੇ ਹਨ। ਸਵੇਰ ਹੁੰਦਿਆਂ ਹੀ ਸੁਖਨਾ ਲੇਕ, ਰੋਜ਼ ਗਾਰਡਨ ਸਮੇਤ ਸੁਸਾਇਟੀਜ਼, ਪਾਰਕਾਂ ਤੇ ਕਾਲੋਨੀਆਂ 'ਚ ਲੋਕ ਸੈਰ ਕਰਦੇ ਨਜ਼ਰ ਆਏ ਹਨ।

-PTCNews

Related Post