ਚੰਡੀਗੜ੍ਹ : ਸੁਖਨਾ ਝੀਲ ਦੇ ਖੁੱਲ੍ਹਣਗੇ ਗੇਟ, ਸੰਭਾਵੀ ਆਫਤ ਲਈ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਆਦੇਸ਼ 

By  Joshi September 24th 2018 12:42 PM

Chandigarh Sukhna Lake Water Level Rises, Gates To Be Opened: ਚੰਡੀਗੜ੍ਹ : ਸੁਖਨਾ ਝੀਲ ਦੇ ਖੁੱਲ੍ਹਣਗੇ ਗੇਟ, ਸੰਭਾਵੀ ਆਫਤ ਲਈ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਆਦੇਸ਼

ਪਿਛਲੇ ਕੁਝ ਸਮੇਂ ਦੌਰਾਨ ਉੱਤਰ ਭਾਰਤ 'ਚ ਵਰ੍ਹਦੇ ਲਗਾਤਾਰ ਮੀਂਹ ਕਾਰਨ ਹਰ ਪਾਸੇ ਜਲ-ਥਲ ਬਣੀ ਹੋਈ ਹੈ। ਅੰਮ੍ਰਿਤਸਰ, ਪਟਿਆਲਾ ਸਮੇਤ ਕਈ ਥਾਵਾਂ 'ਤੇ ਜ਼ਮੀਨਾਂ ਅੰਦਰ ਧਸਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਵਿਅਸਤ ਹੋਇਆ ਹੈ।

Chandigarh Sukhna Lake Water Level Rises, Gates To Be Opened Chandigarh Sukhna Lake Water Level Rises, Gates To Be Opened

ਲਗਾਤਾਰ ਮੀਂਹ ਤੋਂ ਬਾਅਦ ਚੰਡੀਗੜ੍ਹ ਸਥਿਤ ਸੁਖਨਾ ਝੀਲ 'ਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ, ਜਿਸਦੇ ਚੱਲਦਿਆਂ ਝੀਲ ਦੇ ਗੇਟ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਸ ਸੰਬੰਧੀ ਪ੍ਰਸ਼ਾਸਨ ਨੂੰ ਰੈੱਡ ਅਲਰਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪਾਣੀ ਛੱਡਣ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਤੋਂ ਤਿਆਰ ਰਹਿਣ ਲਈ ਕਿਹਾ ਗਿਆ ਹੈ।

Chandigarh Sukhna Lake Water Level Rises, Gates To Be Openedਹਿਮਾਚਲ 'ਚ ਬਣੀ ਹੜ੍ਹ ਜਹੀ ਸਥਿਤੀ ਦੀਆਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ 'ਚ ਬੱਸਾਂ ਅਤੇ ਕਾਰਾਂ ਪਾਣੀ 'ਚ ਰੁੜਦੀਆਂ ਦਿਖਾਈ ਦਿੰਦੀਆਂ ਹਨ, ਜੋ ਕਿ ਖੌਫਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਦਿਖਾਈ ਦਿੰਦੀਆਂ ਹਨ।

—PTC News

Related Post