ਚੋਣ ਕਮਿਸ਼ਨ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਮਿਥੀ ਤਰੀਕ ਵਿੱਚ ਤਬਦੀਲੀ, ਹੁਣ 20 ਤੱਕ ਬਦਲੀਆਂ ਕਰਨ ਦੇ ਹੁਕਮ

By  Jashan A February 10th 2019 03:38 PM -- Updated: February 10th 2019 03:48 PM

ਚੋਣ ਕਮਿਸ਼ਨ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਮਿਥੀ ਤਰੀਕ ਵਿੱਚ ਤਬਦੀਲੀ, ਹੁਣ 20 ਤੱਕ ਬਦਲੀਆਂ ਕਰਨ ਦੇ ਹੁਕਮਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਵੱਲੋਂ ਅੱਜ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮਦੇਨਜਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ਤਾਇਨਾਤੀਆ ਸਬੰਧੀ ਪਹਿਲਾਂ ਮਿਥੀ ਤਰੀਕ ਵਿੱਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ਤਾਇਨਾਤੀਆਂ ਦੀ ਪ੍ਰੀਕ੍ਰਿਆਂ 20 ਫਰਵਰੀ 2019 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। [caption id="attachment_254201" align="aligncenter" width="300"]election ਚੋਣ ਕਮਿਸ਼ਨ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਮਿਥੀ ਤਰੀਕ ਵਿੱਚ ਤਬਦੀਲੀ, ਹੁਣ 20 ਤੱਕ ਬਦਲੀਆਂ ਕਰਨ ਦੇ ਹੁਕਮ[/caption] ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਰਾਜ ਸਰਕਾਰ ਨੂੰ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਪ੍ਰੀਕ੍ਰਿਆ 20 ਫਰਵਰੀ 2019 ਤੱਕ ਮੁਕੰਮਲ ਕਰਦੇ ਹੋਏ, ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ 25 ਫਰਵਰੀ 2019 ਤੱਕ ਚੋਣ ਕਮਿਸ਼ਨ ਭਾਰਤ ਨੂੰ ਸੂਚਿਤ ਕਰਨਾ ਹੋਵੇਗਾ। [caption id="attachment_254202" align="aligncenter" width="300"]election ਚੋਣ ਕਮਿਸ਼ਨ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਮਿਥੀ ਤਰੀਕ ਵਿੱਚ ਤਬਦੀਲੀ, ਹੁਣ 20 ਤੱਕ ਬਦਲੀਆਂ ਕਰਨ ਦੇ ਹੁਕਮ[/caption] ਦੱਸਣਯੋਗ ਹੈ ਕਿ ਚੋਣ ਕਮਿਸ਼ਨ ਭਾਰਤ ਵਲੋਂ ਪਹਿਲਾਂ ਬਦਲੀਆ ਅਤੇ ਤਾਇਨਾਤੀਆਂ ਸਬੰਧੀ 28 ਫ਼ਰਵਰੀ 2019 ਦੀ ਮਿਤੀ ਤੈਅ ਕੀਤੀ ਗਈ ਸੀ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਕਮਿਸ਼ਨ ਨੂੰ ਮਾਰਚ ਦੇ ਪਹਿਲੇ ਹਫਤੇ ਵਿੱਚ ਸੂਚਿਤ ਕਰਨ ਲਈ ਕਿਹਾ ਗਿਆ ਸੀ। -PTC News

Related Post