ਮਾਲਵੇ ਦੇ ਪ੍ਰਸਿੱਧ 'ਛਪਾਰ ਮੇਲੇ' ਦੀਆਂ ਰੌਣਕਾਂ, ਤੁਸੀਂ ਵੀ ਦੇਖੋ ਤਸਵੀਰਾਂ

By  Jashan A September 13th 2019 03:35 PM -- Updated: September 13th 2019 03:39 PM

ਮਾਲਵੇ ਦੇ ਪ੍ਰਸਿੱਧ 'ਛਪਾਰ ਮੇਲੇ' ਦੀਆਂ ਰੌਣਕਾਂ, ਤੁਸੀਂ ਵੀ ਦੇਖੋ ਤਸਵੀਰਾਂ,ਛਪਾਰ: ਪੰਜਾਬ 'ਚ ਆਏ ਮਹੀਨੇ ਕੋਈ ਨਾ ਕੋਈ ਤਿਉਹਾਰ ਅਤੇ ਮੇਲੇ ਲੱਗਦੇ ਹੀ ਰਹਿੰਦੇ ਹਨ, ਜਿਨ੍ਹਾਂ 'ਚ ਸਭ ਤੋਂ ਮਸ਼ਹੂਰ ਮੇਲਾ "ਛਪਾਰ" ਦਾ ਹੈ। ਜੋ ਮਾਲਵੇ ਦੀ ਧਰਤੀ 'ਤੇ ਲੱਗਦਾ ਹੈ। ਮੇਲਾ ਛਪਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਖੇ ਗੁੱਗੇ ਦੀ ਮਾੜੀ ਤੇ ਭਾਦੋਂ (ਸਤੰਬਰ) ਦੀ ਚਾਨਣੀ ਚੌਦਸ ਨੂੰ ਲਗਦਾ ਹੈ।

ਇਸ ਵਾਰ ਵੀ ਇਹ ਮੇਲਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਇਥੇ ਪਹੁੰਚ ਰਹੀਆਂ ਹਨ। ਮਾਲਵੇ ਦੀ ਧਰਤੀ 'ਤੇ ਛਪਾਰ ਦੇ ਮੇਲੇ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।

ਹੋਰ ਪੜ੍ਹੋ:ਦੋਸਤਾਂ ਨਾਲ ਪਾਰਟੀ ਕਰ ਨੌਜਵਾਨ ਨੇ ਫਿਰ ਚੁਣਿਆ ਮੌਤ ਦਾ ਰਾਹ, ਜਾਣੋ ਕੀ ਹੈ ਪੂਰਾ ਮਾਮਲਾ! 

ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਮੇਲੇ ਦਾ ਆਨੰਦ ਮਾਣ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੇ 200-250 ਸਾਲਾਂ ਤੋਂ ਇੱਥੇ ਇਹ ਮੇਲਾ ਲੱਗਦਾ ਆ ਰਿਹਾ ਹੈ ਅਤੇ ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੁੰਦੇ ਹਨ।

Chapar Mela ਜਿਵੇਂ-ਜਿਵੇਂ ਮੇਲਾ ਨੇੜੇ ਆਉਂਦਾ ਹੈ ਸਰਕਸ, ਚੰਡੋਲ, ਹਲਵਾਈ, ਵਣਜਾਰੇ ਅਤੇ ਹੋਰ ਲਟਾ ਪਟਾ ਸਮਾਨ ਵੇਚਣ ਵਾਲੇ ਡੇਰੇ ਜਮਾਉਣੇ ਸ਼ੁਰੂ ਕਰ ਦਿੰਦੇ ਹਨ। ਉੱਥੇ ਹੀ ਦੂਜੇ ਪਾਸੇ ਸਿਆਸੀ ਕਾਨਫਰੰਸਾਂ ਵੀ ਛਪਾਰ ਦੇ ਮੇਲੇ 'ਚ ਲੱਗੀਆਂ ਹੋਈਆਂ ਹਨ ਅਤੇ ਵੱਖ-ਵੱਖ ਪਾਰਟੀਆਂ ਵਲੋਂ ਆਪਣੀਆਂ ਸਿਆਸੀ ਸਟੇਜਾਂ ਸਜਾਈਆਂ ਗਈਆਂ ਹਨ ਅਤੇ ਨੇਤਾ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਹੋਏ ਹਨ।

-PTC News

Related Post