ਲੁਧਿਆਣਾ ਦੇ ਪਿੰਡ ਚੌਕੀਮਾਨ ਵਿਖੇ ਇੱਕ ਵਿਅਕਤੀ ਨੂੰ ਹੋਇਆ ਕੋਰੋਨਾ ਵਾਇਰਸ, ਪੁਲਿਸ ਨੇ ਘਰ ਕੀਤਾ ਸੀਲ

By  Shanker Badra April 6th 2020 01:54 PM

ਲੁਧਿਆਣਾ ਦੇ ਪਿੰਡ ਚੌਕੀਮਾਨ ਵਿਖੇ ਇੱਕ ਵਿਅਕਤੀ ਨੂੰ ਹੋਇਆ ਕੋਰੋਨਾ ਵਾਇਰਸ, ਪੁਲਿਸ ਨੇ ਘਰ ਕੀਤਾ ਸੀਲ:ਜਗਰਾਓਂ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਹੈ। ਲੁਧਿਆਣਾ ਜ਼ਿਲੇ ਦੇ ਪਿੰਡ ਚੌਕੀਮਾਨ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪੀੜਤ ਮਰੀਜ਼ ਦਿੱਲੀ ਸਥਿਤ ਨਿਜ਼ਾਮੂਦੀਨ ਤਬਲੀਗ਼ੀ ਜਮਾਤ ਵਿਚ ਸ਼ਾਮਲ ਸੀ। ਜਗਰਾਉਂ ਦੇ ਪਿੰਡ ਚੌਕੀਮਾਨ ਦੇ 54 ਸਾਲਾ ਅਲੀ ਹੁਸੈਨ ਮਰੀਜ਼ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ ਅਤੇ ਉਹ ਇਸ ਵੇਲੇ ਸਿਵਲ ਹਸਪਤਾਲ ਲੁਧਿਆਣਾ ਵਿਚ ਦਾਖਲ ਹੈ। ਇਸ ਦੇ ਇਲਾਵਾ ਉਸਦੇ ਪਰਿਵਾਰ ਦੇ 8 ਮੈਂਬਰਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਪਿੰਡ ਪੁੱਜੀ ਅਤੇ ਟੀਮ ਨੇ ਅਲੀ ਹੁਸੈਨ ਦੇ ਘਰ ਨੂੰ ਸੀਲ ਕਰ ਦਿੱਤਾ ਤੇ ਸਿਹਤ ਵਿਭਾਗ ਵੱਲੋਂ ਘਰ ਅਤੇ ਇਲਾਕੇ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਦਾ ਅੰਕੜਾ 6 ਹੋ ਗਿਆ ਹੈ ਅਤੇ ਪੀੜਤ ਮਰੀਜ਼ਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਵਿਚ ਜਲੰਧਰ ਨਾਲ ਸਬੰਧਿਤ ਇਕ ਔਰਤ ਵੀ ਸ਼ਾਮਲ ਹ, ਜੋ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 76 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -16 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -9 , ਲੁਧਿਆਣਾ -6 , ਮਾਨਸਾ -3 , ਰੋਪੜ -3 ,  ਫਰੀਦਕੋਟ-1, ਪਠਾਨਕੋਟ- 1 ,ਬਰਨਾਲਾ -1 , ਕਪੂਰਥਲਾ -1 , ਫਤਿਹਗੜ੍ਹ ਸਾਹਿਬ -2 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ। -PTCNews

Related Post