ਤੁਹਾਡੀ ਚੈਕਬੁੱਕ ਹੋ ਜਾਵੇਗੀ ਬੇਕਾਰ, ਸਰਕਾਰ ਚੁੱਕ ਰਹੀ ਹੈ ਇੱਕ ਨਵਾਂ ਕਦਮ! 

By  Joshi November 23rd 2017 06:25 PM

ਪਿਛਲੇ ਸਾਲ ਹੋਈ ਨੋਟਬੰਦੀ ਨੇ ਜਿੱਥੇ ਪੁਰਾਣੇ ਨੋਟਾਂ ਨੂੰ ਬੰਦ ਕਰ ਕੇ ਭ੍ਰਿਸ਼ਟਾਚਾਟ ਮੁਕਾਉਣ ਦੀ ਗੱਲ ਆਖੀ ਸੀ। ਇਸਦੇ ਨਾਲ ਹੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਦੇ ਨਾਲ ਡਿਜੀਟਲ ਭਾਵ ਆਨਲਾਈਨ ਲੈਣ ਦੇਣ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲੇਗਾ। ਤੁਹਾਡੀ ਚੈਕਬੁੱਕ ਹੋ ਜਾਵੇਗੀ ਬੇਕਾਰ, ਸਰਕਾਰ ਚੁੱਕ ਰਹੀ ਹੈ ਇੱਕ ਨਵਾਂ ਕਦਮ! ਬੈਂਕਿੰਗ ਪ੍ਰਣਾਲੀ 'ਚ ਇੱਕ ਹੋਰ ਵੱਡਾ ਬਦਲਾਅ ਆਉਣ ਦੇ ਸੰਕੇਤ ਹਨ। ਹੋ ਸਕਦਾ ਹੈ ਕਿ ਜੋ ਵੀ ਲੈਣ ਦੇਣ ਚੈਕਬੁੱਕ ਦੇ ਜ਼ਰੀਏ ਹੁੰਦੇ ਹਨ ਉਹ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣ ਅਤੇ ਸਿਰਫ ਆਨਲਾਈਨ ਟ੍ਰਾਂਜੈਕਸ਼ਨ ਹੀ ਰਹਿ ਜਾਵੇ। ਜੇਕਰ ਇਕਾਨਮੀ ਨੂੰ ਕੈਸ਼ਲੈਸ ਕਰਨ ਦਾ ਇਹ ਟੀਚਾ ਪੂਰਾ ਹੁੰਦਾ ਹੈ ਤਾਂ ਤੁਹਾਡੀ ਚੈਕਬੁੱਕ ਕਿਸੇ ਕੰਮ ਦੀ ਨਹੀਂ ਰਹੇਗੀ। ਤੁਹਾਡੀ ਚੈਕਬੁੱਕ ਹੋ ਜਾਵੇਗੀ ਬੇਕਾਰ, ਸਰਕਾਰ ਚੁੱਕ ਰਹੀ ਹੈ ਇੱਕ ਨਵਾਂ ਕਦਮ! ਇਸ ਤੋਂ ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਨੋਟਾਂ ਦੀ ਛਪਾਈ 'ਤੇ ਸਰਕਾਰ ਵੱਲੋਂ ਹਰ ਸਾਲ ਤਕਰੀਬਨ 25000 ਕਰੋੜ ਦਾ ਖਰਚਾ ਕੀਤਾ ਜਾਂਦਾ ਹੈ ਅਤੇ ਕੈਸ਼ਲੈਸ ਇਕਾਨਮੀ ਹੋਣ ਤੋਂ ਬਾਅਦ ਇਹ ਖਰਚਾ ਘੱਟ ਜਾਵੇਗਾ। —PTC News

Related Post