ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ, CRPF ਦਾ ਇਕ ਜਵਾਨ ਸ਼ਹੀਦ

By  Shanker Badra April 5th 2019 11:37 AM -- Updated: April 5th 2019 05:51 PM

ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ  , CRPF ਦਾ ਇਕ ਜਵਾਨ ਸ਼ਹੀਦ:ਰਾਏਪੁਰ : ਛੱਤੀਸਗੜ੍ਹ ਦੇ ਧਮਤਾੜੀ 'ਚ ਪੈਂਦੇ ਸਾਲੇਘਾਟ ਦੇ ਜੰਗਲਾਂ 'ਚ ਕੇਂਦਰੀ ਰਿਜ਼ਰਵ ਪੋਲਿਸ ਫੋਰਸ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਮਿਲੀ ਹੈ।ਇਸ ਮੁਕਾਬਲੇ ਦੌਰਾਨ ਸੀ.ਆਰ.ਪੀ.ਐੱਫ ਦੇ 2 ਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ ਹੈ।

Chhattisgarh CRPF and Naxals between Encounter , CRPF One young martyr ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ , CRPF ਦਾ ਇਕ ਜਵਾਨ ਸ਼ਹੀਦ

ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਤਰੀ ਜ਼ਿਲੇ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸੁਰੱਖਿਆ ਫੋਰਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਸੀ.ਆਰ.ਪੀ.ਐੱਫ. ਦੀ 211ਵੀਂ ਬਟਾਲੀਅਨ ਦੇ ਹੌਲਦਾਰ ਹਰੀਸ਼ ਚਾਂਦ ਸ਼ਹੀਦ ਹੋ ਗਏ, ਜਦੋਂ ਕਿ ਸਿਪਾਹੀ ਸੁਧੀਰ ਕੁਮਾਰ ਜ਼ਖਮੀ ਹੋ ਗਏ ਹਨ।

Chhattisgarh CRPF and Naxals between Encounter , CRPF One young martyr ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ , CRPF ਦਾ ਇਕ ਜਵਾਨ ਸ਼ਹੀਦ

ਉਨ੍ਹਾਂ ਨੇ ਦੱਸਿਆ ਕਿ ਖੱਲਾਰੀ ਥਾਣਾ ਖੇਤਰ 'ਚ ਸੀ.ਆਰ.ਪੀ.ਐੱਫ. ਦੇ ਕਾਫ਼ਲੇ ਨੂੰ ਇਸ ਮਹੀਨੇ ਦੀ 3 ਤਾਰੀਕ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ।ਅੱਜ ਜਦੋਂ ਜਵਾਨ ਖੱਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸਨ, ਉਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬਾਅਦ ਵਿੱਚ ਨਕਸਲੀ ਉੱਥੋਂ ਫਰਾਰ ਹੋ ਗਏ ਹਨ।

-PTCNews

Related Post