ਚੀਫ ਖਾਲਸਾ ਦੀਵਾਨ ਦਾ ਸਾਲ 2019-20 ਦਾ 23 ਕਰੋੜ 98 ਲੱਖ ਦਾ ਸਾਲਾਨਾ ਬਜਟ ਪਾਸ

By  Jashan A March 24th 2019 05:30 PM

ਚੀਫ ਖਾਲਸਾ ਦੀਵਾਨ ਦਾ ਸਾਲ 2019-20 ਦਾ 23 ਕਰੋੜ 98 ਲੱਖ ਦਾ ਸਾਲਾਨਾ ਬਜਟ ਪਾਸ,ਸ੍ਰੀ ਅੰਮ੍ਰਿਤਸਰ ਸਾਹਿਬ: ਅੱਜ ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ ੨੦੧੯-੨੦ ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਕੀਤੀ।

ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਵਲੋਂ ਸਾਲ ੨੦੧੮-੧੯ ਦੇ ਬਜਟ ਦੀ ਕਾਰਗੁਜ਼ਾਰੀ ਤੇ ਰੋਸਨੀ ਪਾਉਣ ਪਿਛੋ ਸਾਲ ੨੦੧੯-੨੦ ਦਾ ਬਜਟ ਪੇਸ਼ ਕੀਤਾ ਗਿਆ ਜੋ ਕਿ ਸਮੂਹ ਮੈਂਬਰ ਸਾਹਿਬਾਨ ਵਲੋਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਬਹੁਪੱਖੀ ਵਿਕਾਸ ਮੁਖੀ, ਆਧੁਨਿਕੀਕਰਨ ਨੀਤੀਆਂ ਨੂੰ ਹੇਰ ਉਤਸ਼ਾਹਜਨਕ ਹੁਲਾਰਾ ਦੇਣ ਵਾਲਾ ਅਤੇ ਸੰਸਥਾ ਦੇ ਸਮੂਹਿਕ ਵਿਕਾਸ ਵੱਲ ਸੇਧਿਤ ਕਰਾਰ ਦਿੱਤਾ ਗਿਆ।

ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੁਨੰਗਲ ਨੇ ਆਪਣੇ ਬਜਟ ਸੰਬੋਧਨ ਵਿਚ ਕਿਹਾ ਕਿ ਪਿਛਲੇ ਸਾਲ ਨਾਲੋਂ ਸਾਲਾਨਾ ਯੋਜਨਾਵਾਂ ਦਾ ਆਕਾਰ ਵਧਾਉਣ ਵਾਲੇ ਬਜਟ ਵਿਚ ੨੩.੯੮ ਕਰੋੜ ਚੀਫ ਖਾਲਸਾ ਦੀਵਾਨ ਅਧੀਨ ਅਦਾਰਿਆਂ ਦੇ ਬਿਲਡਿੰਗ ਉਸਾਰੀ ਅਤੇ ਮੁਰੰਮਤ ਲਈ ਜਿਸ ਵਿਚ ੫ ਕਰੋੜ ਸ੍ਰੀ ਗੁਰੁ ਰਾਮਦਾਸ ਐਵੀਨਿਉ, ਅਜਨਾਲਾ ਰੋਡ ਵਿਖੇ ਨਵੇਂ ਅਲਟਰਾ ਮਾਡਰਨ ਸਕੂਲ ਦੀ ਬਿਲਡਿੰਗ ਉਸਾਰੀ ਲਈ ਰੱਖੇ ਗਏ ਹਨ।

ਹੋਰ ਪੜ੍ਹੋ: ਚੀਫ ਖਾਲਸਾ ਦੀਵਾਨ ਦੇ ਮੁਖੀ ਡਾਕਟਰ ਸੰਤੋਖ ਸਿੰਘ ਨੂੰ ਆਦਲਤ ਨੇ ਸੁਣਾਈ 5 ਸਾਲ ਦੀ ਸਜ਼ਾ

ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਗਏ ਆਦਰਸ਼ ਸਕੂਲਾਂ ਵਿਚ ਚੀਫ ਖਾਲਸਾ ਦੁਆਰਾ ੩ ਕਰੋੜ ੩੪ ਲੱਖ ਖਰਚੇ ਜਾਣਗੇ। ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਇਸ ਵਿੱਤੀ ਸਾਲ ਵਿਚ ੧੫ ਲੱਖ ਰੁਪਏ ਉਚੇਚੇ ਤੌਰ ਤੇ ਰੱਖੇ ਗਏ ਹਨ।ਦੀਵਾਨ ਦੇ ਮੁਢਲੇ ਸਰੋਕਾਰਾਂ ਵਿਚ ਸ਼ਾਮਲ ਧਰਮ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ੨੦ ਲੱਖ ਰੁਪਏ ਲਈ ਰਾਖਵੇਂ ਰੱਖੇ ਗਏ ਹਨ।ਪੇਂਡੂ ਸਕੂਲਾਂ ਦੀ ਪ੍ਰਗਤੀ ਲਈ ੨ ਕਰੋੜ ਰਾਖਵੇਂ ਰੱਖੇ ਗਏ ਹਨ।

ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਆਪਣੇ ਅਦਾਰਿਆਂ ਨੁੰ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨ ਅਤੇ ਲੌਬੋਰਟਰੀਆਂ, ਲਾਈਬ੍ਰਰੀਆਂ ਨੂੰ ਨਵੀਨ ਟੈਕਨਾਲਿਜੀ ਅਨੁਸਾਰ ਬਣਾਉਣ ਅਤੇ ਹੋਰ ਅਪਗ੍ਰੇਡੇਸ਼ਨ ਦੇ ਟੀਚੇ ਨੂੰ ਸਫਲਤਾਪੂਰਵਕ ਪੂਰਿਆਂ ਕੀਤਾ ਜਾਵੇਗਾ।ਉਹਨਾਂ ਬਜਟ ੨੦੧੯-੨੦ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਲਈ ਸਾਲੋ ਸਾਲ ਉਨਤੀ ਤੇ ਵਿਕਾਸ ਦੀਆਂ ਪੁਲਾਘਾਂ ਤੈਅ ਕਰਨ ਦਾ ਸੂਚਕ ਦਸਿਆ।

ਉਹਨਾਂ ਆਸ ਕੀਤੀ ਕਿ ਇਹ ਬਜਟ ਚੀਫ ਖਾਲਸਾ ਦੀਵਾਨ ਦੀਆਂੇ ਭਵਿੱਖ ਦੀਆਂ ਲੋੜਾਂ ਅਤੇ ਉਮੀਦਾਂ ਤੇ ਪੂਰੀ ਤਰਾਂ ਖਰਾ ਉਤਰੇਗਾ ਅਤੇ ਚੀਫ ਖਾਲਸਾ ਦੀਵਾਨ ਦੀ ਤਰੱਕੀ ਦੇ ਗਰਾਫ ਨੂੰ ਬੜੀ ਤੇਜੀ ਨਾਲ aਪਰ ਲੈਕੇ ਜਾਣ ਵਿਚ ਸਹਾਇਕ ਸਿੱਧ ਹੇਵੇਗਾ। ਜਨਰਲ ਹਾਉਸ ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਆਗੂ ਭਾਗ ਸਿੰਘ ਅਣਖੀ ਸਰਬਸੰਮਤੀ ਨਾਲ ਚੀਫ ਖਾਲਸਾ ਦੀਵਾਨ ਸਕੂਲਜ ਚੇਅਰਮੈਨ ਵੀ ਥਾਪੇ ਗਏ।

ਬਜਟ ਇਜਲਾਸ ਵਿਚ ਚੀਫ਼ ਖਾਲਸਾ ਦੀਵਾਨ ਦੇ ਸਰਪ੍ਰਸਤ ਰਾਜਮੋਹਿੰਦਰ ਸਿੰਘ ਮਜੀਠਾ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਤੇ ਅਮਰਜੀਤ ਸਿੰਘ ਬੰਗਾ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਐਡੀਸ਼ਨਲ ਆਨਰੇਰੀ ਸਕੱਤਰ ਅਵਤਾਰ ਸਿੰਘ ਅਤੇ ਸੁਖਦੇਵ ਸਿੰਘ ਮੱਤੇਵਾਲ, ਜੁਆਇੰਟ ਸਕੱਤਰ ਹਰਜੀਤ ਸਿੰਘ ਅਤੇ ਇੰਜੀ. ਜਸਪਾਲ ਸਿੰਘ, ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ ਜਸਵਿੰਦਰ ਸਿੰਘ ਢਿੱਲੋਂ , ਸੁਖਜਿੰਦਰ ਸਿੰਘ ਪ੍ਰਿੰਸ, ਤੇ ਵੱਖ ਵੱਖ ਸਥਾਨਾਂ ਦੇ ਸੀ ਕੇ ਡੀ ਲੋਕਲ ਕਮੇਟੀਆਂ ਦੇ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਹੋਰ ਚੀਫ ਖਾਲਸਾ ਦੀਵਾਨ ਮੈਂਬਰਜ਼ ਸਾਹਿਬਾਨ ਮੌਜੂਦ ਸਨ।

-PTC News

Related Post