ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਕਾਰਨ ਘਬਰਾਇਆ ਬੱਚੀ ਦਾ ਦਿਲ, ਦੇਖੋ ਕਿੰਝ ਰੋਣ ਲੱਗੀ ਮਾਸੂਮ (ਵੀਡੀਓ)

By  Jashan A December 24th 2018 06:02 PM -- Updated: December 24th 2018 06:04 PM

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਕਾਰਨ ਘਬਰਾਇਆ ਬੱਚੀ ਦਾ ਦਿਲ, ਦੇਖੋ ਕਿੰਝ ਰੋਣ ਲੱਗੀ ਮਾਸੂਮ (ਵੀਡੀਓ),ਹਰ ਰੋਜ਼ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੰਨ੍ਹਾਂ ਨੂੰ ਅਸੀਂ ਮਨਪ੍ਰਚਾਵੇ ਲਈ ਦੇਖੇ ਹਾਂ, ਪਰ ਕੁਝ ਅਜਿਹੀਆਂ ਵੀਡੀਓ ਵੀ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਅੱਖਾਂ ਦੇ ਹੰਝੂ ਹੀ ਨਹੀਂ ਰੁਕਦੇ।

child ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਕਾਰਨ ਘਬਰਾਇਆ ਬੱਚੀ ਦਾ ਦਿਲ, ਦੇਖੋ ਕਿੰਝ ਰੋਣ ਲੱਗੀ ਮਾਸੂਮ (ਵੀਡੀਓ)

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਮਾਸੂਮ ਬੱਚੀ ਰੋ ਰਹੀ ਹੈ। ਪਰ ਇਹ ਛੋਟੀ ਬੱਚੀ ਕਿਉਂ ਰੋ ਰਹੀ ਆਓ ਤੁਹਾਨੂੰ ਦੱਸਦੇ ਹਾਂ।

ਦਰਅਸਲ, ਇਹ ਮਾਸੂਮ ਬੱਚੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲ੍ਹਾ ਅਨੰਦਗੜ੍ਹ ਛੱਡਣ ਅਤੇ ਮਾਛੀਵਾੜੇ ਦੇ ਜੰਗਲਾਂ 'ਚ ਸਮਾਂ ਬਿਤਾਉਣ ਦੀ ਗਾਥਾ ਸੁਣਾ ਰਹੀ ਹੈ। ਜਦੋਂ ਇਸ ਬਾਰੇ ਗੱਲ ਕਰਦਿਆਂ ਬੱਚੀ ਨੂੰ ਅਹਿਸਾਸ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲਾਂ 'ਚ ਇਕੱਲੇ ਰਹਿ ਗਏ ਸਨ, ਤਾਂ ਉਹ ਉਦਾਸ ਹੋ ਜਾਂਦੀ ਹੈ। ਉਹ ਦੱਸਦੀ ਹੈ ਕਿ ਗੁਰੀ ਸਾਹਿਬ ਦੀ ਕਮੀਜ਼ ਵੀ ਫਟ ਗਈ ਸੀ ਅਤੇ ਉਹਨਾਂ ਦੇ ਕੰਡੇ ਵੱਜ ਗਏ ਸਨ, ਇਸ ਦੌਰਾਨ ਬੱਚੀ ਦਾ ਮਾਸੂਮ ਦਿਲ ਪਸੀਜਿਆ ਜਾਂਦਾ ਹੈ ਅਤੇ ਉਹ ਆਪਣੇ ਹੰਝੂ ਰੋਕ ਨਹੀਂ ਪਾਉਂਦੀ।

child ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਕਾਰਨ ਘਬਰਾਇਆ ਬੱਚੀ ਦਾ ਦਿਲ, ਦੇਖੋ ਕਿੰਝ ਰੋਣ ਲੱਗੀ ਮਾਸੂਮ (ਵੀਡੀਓ)

ਜਦੋਂ ਬੱਚੀ ਦੇ ਪਿਤਾ ਉਸਨੂੰ ਰੋਣ ਦਾ ਕਾਰਨ ਪੁੱਛਦੇ ਹਨ ਤਾਂ ਉਹ ਜਵਾਬ ਦਿੰਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ 'ਚ ਇਕੱਲੇ ਸਨ, ਤਾਂ ਉਸ ਦੇ ਪਿਤਾ ਨੇ ਉਸ ਨੂੰ ਚੁੱਪ ਕਰਨ ਲਈ ਕਹਿੰਦੇ ਹਨ। ਉਹ ਬੱਚੀ ਨੂੰ ਸਮਝਾਉਂਦੇ ਹਨ, ਤੇ ਕਹਿੰਦੇ ਹਨਕਿ ਕਿ ਗੁਰੀ ਸਾਹਿਬ ਤਾਂ ਸਾਡੇ ਵੱਡੇ ਪਿਤਾ ਜੀ ਸਨ ਉਹਨਾਂ ਨੂੰ ਕੀ ਹੋ ਸਕਦਾ ਸੀ, ਪਰ ਫਿਰ ਵੀ ਬੱਚੀ ਲਗਾਤਾਰ ਰੋਂਦੀ ਹੈ ਅਤੇ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦੀ ਨਜ਼ਰ ਆਉਂਦੀ ਹੈ।

ਦੱਸ ਦੇਈਏ ਕਿ ਦਸੰਬਰ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਵੈਰਾਗਮਈ ਮਹੀਨਾ ਮੰਨ੍ਹਿਆ ਜਾਂਦਾ ਹੈ, ਜਿਸ ਵਿੱਚ ਗੁਰੂ ਸਾਹਿਬ ਨੇ ਕੌਮ ਅਤੇ ਪੰਥ ਖਾਤਰ ਆਪਣਾ ਸਭ ਕੁਝ ਵਾਰ ਦਿੱਤਾ ਪਰ ਜ਼ਾਲਮਾਂ ਦੀ ਈਨ ਨਹੀਂ ਮੰਨ੍ਹੀ।

-PTC News

Related Post