ਚਿੱਲੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ

By  Shanker Badra April 17th 2019 10:56 AM -- Updated: April 17th 2019 10:57 AM

ਚਿੱਲੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ:ਸੈਂਟੀਆਗੋ : ਚਿੱਲੀ 'ਚ ਮੰਗਲਵਾਰ ਨੂੰ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਸੀ।ਇਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਕੇ ਇੱਕ ਘਰ 'ਤੇ ਡਿੱਗ ਗਿਆ ,ਜਿਸ ਕਾਰਨ ਪਾਇਲਟ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_283676" align="aligncenter" width="300"]Chile House in plane crash , pilot including Six death ਚਿੱਲੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ[/caption] ਇਸ ਸਬੰਧੀ ਸਥਾਨਕ ਪੁਲਿਸ ਨੇ ਦੱਸਿਆ ਕਿ ਲਾਸ ਲਾਗੋਸ ਇਲਾਕੇ 'ਚ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤੋਂ ਦੋ ਕਿਲੋਮੀਟਰ ਦੂਰ ਲੋ ਪਾਲੋਨਾ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇੱਕ ਘਰ 'ਤੇ ਜਾ ਡਿੱਗਾ। [caption id="attachment_283677" align="aligncenter" width="275"]Chile House in plane crash , pilot including Six death ਚਿੱਲੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ[/caption] ਇਸ ਸੰਬੰਧੀ ਲਾਸ ਲਾਗੋਸ ਖੇਤਰ ਦੇ ਗਵਰਨਰ ਜੈਰੀ ਜੁਰਗੇਨਸਨ ਨੇ ਦੱਸਿਆ ਕਿ ਜਹਾਜ਼ ਜਿਸ ਘਰ 'ਤੇ ਡਿੱਗਿਆ, ਉਸ 'ਚ ਕੋਈ ਨਹੀਂ ਰਹਿੰਦਾ ਸੀ ਪਰ ਇਸ ਹਾਦਸੇ 'ਚ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਜਹਾਜ਼ 'ਚ ਪਾਇਲਟ ਤੇ ਪੰਜ ਯਾਤਰੀ ਸਵਾਰ ਸਨ ਅਤੇ ਹਾਦਸੇ ਦੌਰਾਨ ਸਾਰਿਆਂ ਦੀ ਮੌਤ ਹੋ ਗਈ ਹੈ। -PTCNews

Related Post