ਭਾਰਤੀ ਸਰਹੱਦ 'ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ

By  Shanker Badra October 21st 2020 01:10 PM

ਭਾਰਤੀ ਸਰਹੱਦ 'ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ:ਨਵੀਂ ਦਿੱਲੀ : ਭਾਰਤ-ਚੀਨ ਸਰਹੱਦ 'ਤੇ ਬੀਤੇ ਦਿਨੀਂ ਫੜੇ ਗਏ ਚੀਨੀ ਸੈਨਿਕ ਨੂੰ ਭਾਰਤ ਨੇ ਸਹੀ ਸਲਾਮਤ ਚੀਨ ਨੂੰ ਵਾਪਸ ਭੇਜ ਦਿੱਤਾ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤੀ ਫ਼ੌਜ ਨੂੰ ਜਵਾਨ ਵਾਪਸ ਦੇਣ ਦੀ ਅਪੀਲ ਕੀਤੀ ਗਈ ਸੀ ,ਜਿਸ ਤੋਂ ਬਾਅਦ ਭਾਰਤ ਨੇ ਚੀਨ ਦੇ ਸੈਨਿਕ ਨੂੰ ਛੱਡ ਦਿੱਤਾ ਹੈ।

China says India returns soldier who strayed across Ladakh border ਭਾਰਤੀ ਸਰਹੱਦ 'ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ

ਜਾਣਕਾਰੀ ਅਨੁਸਾਰ ਇਹ ਸੈਨਿਕ ਪੂਰਵੀ ਲੱਦਾਖ ਵਿਚ ਐਲਏਸੀ 'ਤੇ ਗਲਤੀ ਨਾਲ ਭਾਰਤੀ ਸਰਹੱਦ ਵਿਚ ਵੜ ਗਿਆ ਸੀ। ਸੈਨਾ ਨੇ ਉਸੇ ਦਿਨ ਕਿਹਾ ਕਿ ਸੀ ਕਿ ਰਸਮੀ ਕਾਰਵਾਈ ਪੂਰੀ ਕਰਨ ਤੋ ਬਾਅਦ ਪ੍ਰੋਟੋਕਾਲ ਮੁਤਾਬਕ ਚੀਨ ਦੇ ਸੈਨਿਕ ਨੂੰ ਮੋੜ ਦਿੱਤਾ ਜਾਵੇਗਾ। ਸੈਨਿਕ ਨੂੰ ਛੱਡੇ ਜਾਣ ਦੀ ਜਾਣਕਾਰੀ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ਵਲੋਂ ਦਿੱਤੀ ਗਈ ਹੈ ,ਚੀਨ ਦੇ ਸੈਨਿਕ ਨੂੰ ਬੁੱਧਵਾਰ ਸਵੇਰੇ ਭਾਰਤ ਵਲੋਂ ਚੀਨ ਸੈਨਾ ਨੂੰ ਸੌਂਪ ਦਿੱਤਾ ਗਿਆ ਹੈ।

China says India returns soldier who strayed across Ladakh border ਭਾਰਤੀ ਸਰਹੱਦ 'ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ

ਇਸ ਤੋਂ ਪਹਿਲਾਂ ਭਾਰਤੀ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਫੜੇ ਗਏ ਸੈਨਿਕ ਦੀ ਪਛਾਣ ਚੀਨੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਕਾਰਪੋਰਲ ਵਾਂਗ ਯਾ ਲਾਂਗ ਦੇ ਰੂਪ ਵਿਚ ਹੋਈ ਹੈ। ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਚੁਸ਼ੁਲ-ਮੋਲਡੋ ਸਰਹੱਦ ਪੁਆਇੰਟ 'ਤੇ ਚੀਨ ਸੈਨਾ ਦੇ ਹਵਾਲੇ ਕਰ ਦਿੱਤਾ ਜਾਵੇਗਾ।

China says India returns soldier who strayed across Ladakh border ਭਾਰਤੀ ਸਰਹੱਦ 'ਚ ਗਲਤੀ ਨਾਲ ਦਾਖ਼ਲ ਹੋਏ ਚੀਨੀ ਸੈਨਿਕ ਨੂੰ ਭਾਰਤੀ ਫ਼ੌਜ ਨੇ ਕੀਤਾ ਰਿਹਾਅ

ਦੱਸ ਦੇਈਏ ਕਿ ਪੀਐਲਏ ਦੀ ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ੁਈਲੀ ਨੇ ਦਾਅਵਾ ਕੀਤਾ ਕਿ ਚੀਨੀ ਸੈਨਿਕ 18 ਅਕਤੂਬਰ ਦੀ ਸ਼ਾਮ ਨੂੰ ਚੀਨ-ਭਾਰਤ ਸਰਹੱਦ 'ਤੇ ਲਾਪਤਾ ਹੋ ਗਿਆ ਸੀ। ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁਝ ਲੋਕਾਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖੁਦ ਹੀ ਗਲਤੀ ਨਾਲ LAC ਨੂੰ ਪਾਰ ਕਰ ਗਿਆ ਅਤੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ।

-PTCNews

Related Post