COVID 19- ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨੀ ਕੋਰੋਨਾ ਵੈਕਸੀਨ, ਲੈਂਸੇਟ ਦੀ ਰਿਪੋਰਟ ਦਾ ਦਾਅਵਾ

By  Kaveri Joshi October 16th 2020 06:27 PM

China's Covid-19 Vaccine 'BBIBP-CorV' is Safe-COVID 19- ਬੀਜਿੰਗ-ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨੀ ਕੋਰੋਨਾ ਵੈਕਸੀਨ, ਲੈਂਸੇਟ ਦੀ ਰਿਪੋਰਟ ਦਾ ਦਾਅਵਾ: ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ , ਵੈਕਸੀਨ ਬਾਰੇ ਉਮੀਦਾਂ ਰੱਖਦਿਆਂ ਲੋਕਾਂ ਦੀਆਂ ਅੱਖਾਂ ਤਰਸ ਗਈਆਂ ਹਨ ਕਿ ਕਦੋਂ ਕੋਈ ਇਸਦੀ ਪੁਖਤਾ ਵੈਕਸੀਨ ਆਵੇਗੀ ਅਤੇ ਉਹਨਾਂ ਨੂੰ ਇਸ ਭਿਆਨਕ ਵਾਇਰਸ ਤੋਂ ਛੁਟਕਾਰਾ ਮਿਲੇਗਾ , ਪਰ ਅਜੇ ਤਾਂਈ ਦਾਅਵੇ ਤਾਂ ਬੜੇ ਦੇਖੇ ਸੁਣੇ ਹਨ , ਪਰ ਕੋਈ ਕਾਰਗਰ ਦਵਾਈ ਦੀ ਪੁਸ਼ਟੀ ਨਹੀਂ ਹੋ ਪਾਈ ਹੈ , ਅਜਿਹੇ 'ਚ ਚੀਨ ਦੀ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਇੱਕ ਅਧਿਐਨ 'ਚ ਸੁਰੱਖਿਅਤ ਪਾਏ ਜਾਣ ਦੀ ਖ਼ਬਰ ਹੈ।

China's Covid-19 Vaccine 'BBIBP-CorV' is Safe ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨੀ ਕੋਰੋਨਾ ਵੈਕਸੀਨ, ਲੈਂਸੇਟ ਦੀ ਰਿਪੋਰਟ ਦਾ ਦਾਅਵਾ

ਦੱਸ ਦੇਈਏ ਕਿ ਮੈਡੀਕਲ ਖੇਤਰ ਨਾਲ ਜੁੜੀਆਂ ਖ਼ਬਰਾਂ ਅਤੇ ਖ਼ੋਜ ਪ੍ਰਕਾਸ਼ਨ ਕਰਨ ਵਾਲੀ ਲੈਸੇਂਟ ਜਰਨਲ 'ਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਕੋਰੋਨਾ ਵੈਕਸੀਨ BBIBP-CorV , ਜੋ ਕਿ ਕੋਰੋਨਾਵਾਇਰਸ ਦੇ ਪੂਰੀ ਤਰ੍ਹਾਂ ਨਾਲ ਖ਼ਾਤਮੇ ਦੀ ਉਮੀਦ ਜਤਾ ਰਹੀ ਹੈ , ਇਹ ਦਵਾਈ ਇੱਕਦਮ ਸੁਰੱਖਿਅਤ ਹੈ , ਸਿਰਫ਼ ਇਹੀ ਨਹੀਂ ਬਲਕਿ ਇਸ ਨਾਲ ਐਂਟੀਬਾਡੀ ਵਿਕਸਿਤ ਹੋਣ 'ਚ ਸਹਾਇਤਾ ਪ੍ਰਾਪਤ ਹੋਈ ਹੈ ।

ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਵੀ ਲੈਸੇਂਟ ਨੇ ਇੱਕ ਹੋਰ ਵੈਕਸੀਨ ਬਾਰੇ ਅਜਿਹੀ ਹੀ ਗੱਲ ਕਹੀ ਸੀ ਕਿ ਕੋਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ SARS-CoV-2 Virus ਨੂੰ ਖ਼ਤਮ ਕਰਨ 'ਚ ਕਾਰਗਰ ਹੈ , ਪਰ ਇਸਦੀ ਜਾਂਚ ਵਾਸਤੇ ਕੇਵਲ 60 ਸਾਲ ਦੇ ਲੋਕਾਂ ਉੱਪਰ ਹੀ ਟਰਾਇਲ ਪ੍ਰਕਿਰਿਆ ਚੱਲੀ ਸੀ ।

China's Covid-19 Vaccine 'BBIBP-CorV' is Safe ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨੀ ਕੋਰੋਨਾ ਵੈਕਸੀਨ, ਲੈਂਸੇਟ ਦੀ ਰਿਪੋਰਟ ਦਾ ਦਾਅਵਾ

ਜ਼ਿਕਰਯੋਗ ਹੈ ਕਿ ਹੁਣ ਲੈਸੇਂਟ ਦੀ ਰਿਪੋਰਟ ਮੁਤਾਬਿਕ ਉਪਰੋਕਤ ਵੈਕਸੀਨ ( ਜਿਸ ਬਾਰੇ ਲੈਸੇਂਟ ਨੇ ਦਾਅਵਾ ਕੀਤਾ ਹੈ ) ਦਾ 18 ਤੋਂ ਲੈ ਕੇ 80 ਸਾਲ ਦੇ ਲੋਕਾਂ ਉੱਪਰ ਟੈਸਟ ਕੀਤਾ ਗਿਆ ਹੈ , ਜਿਸਦੇ ਨਤੀਜੇ ਚੰਗੇ ਆਏ ਹਨ । ਇਹਨਾਂ ਲੋਕਾਂ ਉੱਪਰ ਕੀਤੇ ਗਏ ਨਿਰੀਖਣ ਉਪਰੰਤ ਇਸ ਵੈਕਸੀਨ ਨੂੰ ਸੁਰੱਖਿਅਤ ਪਾਇਆ ਗਿਆ ,, ਇਥੋਂ ਤੱਕ ਕਿ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ , ਅਜਿਹਾ ਕਿਹਾ ਗਿਆ ਹੈ ।

China's Covid-19 Vaccine 'BBIBP-CorV' is Safe ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨੀ ਕੋਰੋਨਾ ਵੈਕਸੀਨ, ਲੈਂਸੇਟ ਦੀ ਰਿਪੋਰਟ ਦਾ ਦਾਅਵਾ

ਲੱਗਦਾ ਹੈ , ਕੋਰੋਨਾ ਵਾਇਰਸ ਦੀ ਉਤਪਤੀ ਦਾ ਸਥਾਨ ਚੀਨ, ਵੈਕਸੀਨ ਲਈ ਪੁਰਜ਼ੋਰ ਕੋਸ਼ਿਸ਼ਾਂ 'ਚ ਹੈ, ਬਿਲਕੁਲ ਉਂਝ ਹੀ, ਜਿਵੇਂ ਬਾਕੀ ਦੇਸ਼ ਵੈਕਸੀਨ ਦੀ ਤਿਆਰੀ ਲਈ ਪੂਰੀ ਵਾਹ ਲਗਾ ਰਹੇ ਹਨ। ਇੰਨ੍ਹਾਂ ਦਾਅਵਿਆਂ ਦੀ ਗੱਲ ਮੰਨੀਏ ਤਾਂ ਅਜਿਹੇ ਕਈ ਦਾਅਵੇ ਪਿਛਲੇ ਮਹੀਨਿਆਂ 'ਚ ਸਾਹਮਣੇ ਆਏ ਹਨ, ਫ਼ਿਲਹਾਲ ਦੇਖਦੇ ਹਾਂ ਕਿਸ ਦੇਸ਼ ਦੀ ਪੁਖ਼ਤਾ ਦਵਾਈ ਮਾਰਕਿਟ 'ਚ ਉੱਤਰਦੀ ਹੈ ਅਤੇ ਸੁਰੱਖਿਆ ਸਹਿਤ ਲੋਕਾਂ ਵਾਸਤੇ ਕਾਰਗਰ ਸਾਬਿਤ ਹੁੰਦੀ ਹੈ।

Related Post