ਚੰਬਾ 'ਚ ਫਟਿਆ ਬੱਦਲ, ਨੌਜਵਾਨ ਦੀ ਹੋਈ ਮੌਤ

By  Pardeep Singh August 8th 2022 03:14 PM

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੇ ਪਿੰਡ ਸਰੋਗ ਵਿੱਚ ਬੱਦਲ ਫੱਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਚੰਬਾ ਵਿੱਚ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੱਦਲ ਫੱਟਣ ਕਾਰਨ ਪਿੰਡ ਵਿੱਚ ਕਾਫੀ ਤਬਾਹੀ ਹੋਈ ਹੈ।

ਬੱਦਲ ਫਟਣ ਕਾਰਨ ਕਈ ਘਰ ਪਾਣੀ ਵਿੱਚ ਵਹਿ ਗਏ ਹਨ ਉਥੇ ਹੀ ਸੜਕਾ ਅਤੇ ਪੁਲ ਬੰਦ ਹੋ ਗਏ ਹਨ। ਇਸ ਦੌਰਾਨ ਕਈ ਵਾਹਨ ਵੀ ਪਾਣੀ ਵਿੱਚ ਵਹਿ ਗਏ ਹਨ। ਇਕ ਵਿਅਕਤੀ ਦੀ ਮੌਤ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਅਹਿਮ ਮੁੱਦਿਆ ਨੂੰ ਲੈ ਕੇ 11 ਅਗਸਤ ਨੂੰ ਹੋਵੇਗੀ ਕੈਬਨਿਟ ਦੀ ਮੀਟਿੰਗ

-PTC News

Related Post