ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, 10 ਲੋਕਾਂ ਦੀ ਹੋਈ ਮੌਤ

By  Ravinder Singh July 8th 2022 07:37 PM -- Updated: July 8th 2022 09:12 PM

ਸ੍ਰੀਨਗਰ : ਬਾਬਾ ਅਮਰਨਾਥ ਦੀ ਗੁਫਾ ਦੇ ਹੇਠਲੇ ਹਿੱਸੇ ਕੋਲ ਦੋ ਬੱਦਲ ਫੱਟਣ ਕਾਰਨ ਕਈ ਵਿਅਕਤੀਆਂ ਦੇ ਰੁੜਨ ਦਾ ਖ਼ਦਸ਼ਾ ਹੈ। ਸ਼ੁੱਕਰਵਾਰ ਨੂੰ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਖੇਤਰ ਵਿੱਚ ਬੱਦਲ ਫਟ ਗਿਆ, ਜਿਸ ਵਿੱਚ ਅਮਰਨਾਥ ਯਾਤਰਾ ਦਾ ਅਧਾਰ ਕੈਂਪ ਹੈ। ਹੁਣ ਤੱਕ 10 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਤਿੰਨ ਔਰਤਾਂ ਹਨ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਦੋ ਦਰਜਨ ਤੋਂ ਵੱਧ ਟੈਂਟ ਤੇ ਤਿੰਨ ਲੰਗਰ ਹੜ੍ਹ ਵਿੱਚ ਰੁੜ ਜਾਣ ਗਏ ਹਨ। ਪਵਿੱਤਰ ਅਮਰਨਾਥ ਗੁਫਾ ਦੇ ਤਲ ਨੇੜੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ NDRF ਅਤੇ ITBP ਦੀਆਂ ਟੀਮਾਂ ਬਚਾਅ ਲਈ ਪਹੁੰਚ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਹਾਦਸੇ ਦੌਰਾਨ ਗੁਫਾ ਦੇ ਆਲੇ-ਦੁਆਲੇ ਦਸ ਹਜ਼ਾਰ ਸ਼ਰਧਾਲੂ ਮੌਜੂਦ ਹੋਣ ਦਾ ਅਨੁਮਾਨ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਵਾਪਰੀ। ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਹਾਲਾਂਕਿ ਅਜੇ ਤੱਕ ਕਿਸੇ ਵੀ ਅਧਿਕਾਰਤ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, ਕਈ ਜਾਨਾਂ ਜਾਣ ਦਾ ਖ਼ਦਸ਼ਾਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੀ ਘਟਨਾ ਅਮਰਨਾਥ ਗੁਫਾ ਦੇ ਦੋ ਕਿਲੋਮੀਟਰ ਦੇ ਦਾਇਰੇ 'ਚ ਵਾਪਰੀ।

ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, ਕਈ ਜਾਨਾਂ ਜਾਣ ਦਾ ਖ਼ਦਸ਼ਾਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਾਰਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਟੈਂਟ ਅਤੇ ਸਾਮਾਨ ਵੀ ਵਹਿ ਗਿਆ। ਬਚਾਅ ਟੀਮਾਂ ਪਹੁੰਚ ਕੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਰਹੀਆਂ ਹਨ।

ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, ਕਈ ਜਾਨਾਂ ਜਾਣ ਦਾ ਖ਼ਦਸ਼ਾਆਈਜੀਪੀ ਕਸ਼ਮੀਰ, ਵਿਜੇ ਕੁਮਾਰ ਨੇ ਦੱਸਿਆ ਕਿ ਪਵਿੱਤਰ ਗੁਫਾ ਕੋਲ ਬੱਦਲ ਫੱਟਣ ਕਾਰਨ ਕੁਝ ਲੰਗਰ ਅਤੇ ਤੰਬੂ ਵਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੋ ਮੌਤਾਂ ਦੀ ਰਿਪੋਰਟ ਵੀ ਆ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ

Related Post