CM ਭਗਵੰਤ ਮਾਨ ਨੇ ਚੰਡੀਗੜ੍ਹ 'ਚ ਲਗਾਇਆ ਜਨਤਾ ਦਰਬਾਰ, ਲੋਕਾਂ ਵੱਲੋਂ ਜ਼ੋਰਦਾਰ ਹੰਗਾਮਾ

By  Pardeep Singh May 16th 2022 02:15 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਦੀ ਸਮੱਸਿਆਵਾਂ ਸੁਣਨ ਲਈ ਚੰਡੀਗੜ੍ਹ ਵਿਚ ਸਥਿਤ ਪੰਜਾਬ ਭਵਨ ਵਿੱਚ ਜਨਤਾ ਦਰਬਾਰ ਲਗਾਇਆ। ਇਸ ਦੌਰਾਨ ਭਗਵੰਤ ਮਾਨ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ। ਜ਼ਿਕਰਯੋਗ ਹੈ ਮੀਟਿੰਗ ਵਿੱਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਐਂਟਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਬਿਨੈ-ਪੱਤਰ ਦਿੱਤਾ ਹੈ ਜਾਂ ਕਿਸੇ ਤਰ੍ਹਾਂ ਦੀ ਅਰਜ਼ੀ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਭਗਵੰਤ ਮਾਨ ਨਾਲ ਪੰਜਾਬ ਦੇ ਸੀਨੀਅਰ ਅਧਿਕਾਰੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਵੀ.ਕੇ ਭਾਵਰਾ ਵੀ ਮੌਜੂਦ ਹੈ।

ਜਨਤਾ ਦਰਬਾਰ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਐਂਟਰੀ ਦਿੱਤੀ ਜਿੰਨਾਂ ਦੇ ਨਾਂਅ ਲਿਸਟ ਵਿੱਚ ਸ਼ਾਮਿਲ ਸਨ। ਹਾਲਾਂਕਿ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਾਰੇ ਲੋਕਾਂ ਦੀਆਂ ਅਰਜ਼ੀਆਂ ਲੈ ਕੇ ਰਜਿਸਟਰ ਕਰਨ ਲਈ ਕਿਹਾ। ਉਨ੍ਹਾਂ ਨੂੰ ਜਲਦੀ ਹੀ ਸੀਐਮ ਨੂੰ ਦੁਬਾਰਾ ਮਿਲ ਕੇ ਸ਼ਿਕਾਇਤ ਕਰਨ ਦਾ ਮੌਕਾ ਮਿਲੇਗਾ।

ਇਸ ਮੌਕੇ ਲੋਕਾਂ ਵੱਲੋਂ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ਦਾ ਲਿਸਟ ਵਿੱਚ ਨਾਂਅ ਹੈ ਉਨ੍ਹਾਂ ਦੀ ਹੀ ਐਟਰੀ ਹੋ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਕਹਿਣਾ ਹੈ ਕਿ 2012 ਤੋਂ ਮੈਂ ਇਸ ਪਾਰਟੀ ਨਾਲ ਜੁੜਿਆ ਹੋਇਆ ਹਾਂ  ਅਤੇ ਅਸੀਂ ਜਨਤਾ ਦਰਬਾਰ ਸੁਣ ਕੇ ਆਏ ਸਨ ਪਰ ਸਾਡ਼ੀ ਐਂਟਰੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਜਨਤਾ ਦਰਬਾਰ ਨਹੀਂ ਸਗੋਂ ਇਹ ਵੀਆਈਪੀ ਦਰਬਾਰ ਹੈ।

ਉਥੇ ਹੀ ਨਵਾਂਗਾਉਂ ਤੋਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਮੈਂ ਆਪਣੇ ਲੋਕਾਂ ਦੀਆਂ ਸਮੱਸਿਆਂ ਲੈ ਕੇ ਆਇਆ ਸੀ ਪਰ ਇੱਥੇ ਲਿਸਟ ਵਿੱਚ ਨਾਂਅ ਨਾ ਹੋਣ ਕਰਕੇ ਮੇਰੀ ਵੀ ਐਂਟਰੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਮੇਰਾ ਇਲਾਕਾ ਸੁਵਿਧਾ ਤੋਂ ਵਿਹੂਣਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ 2 ਮਹੀਨੇ ਪੂਰੇ ਹੋ ਗਏ ਹਨ। ਇੰਨ੍ਹਾਂ 60 ਦਿਨਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ:ਮੋਹਾਲੀ ਦੇ ਫੇਜ਼ 1 ਦੀ ਖੋਖਾ ਮਾਰਕੀਟ 'ਤੇ ਪੁੱਡਾ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲਿਆਂ ਪੀਲਾ ਪੰਜਾ

-PTC News

Related Post