ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚ ਫ਼ਿਰ ਕੀਤਾ ਹਵਾਈ ਹਮਲਾ , 6 ਲੋਕਾਂ ਦੀ ਮੌਤ

By  Shanker Badra January 4th 2020 12:48 PM -- Updated: January 4th 2020 12:49 PM

ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚ ਫ਼ਿਰ ਕੀਤਾ ਹਵਾਈ ਹਮਲਾ , 6 ਲੋਕਾਂ ਦੀ ਮੌਤ:ਬਗ਼ਦਾਦ : ਅਮਰੀਕਾ ਨੇ ਬਗ਼ਦਾਦ 'ਚ ਈਰਾਨ ਦੇ ਦੂਸਰੇ ਸਭ ਤੋਂ ਤਾਕਤਵਰ ਆਗੂ ਤੇ ਚੋਟੀ ਦੇ ਕੁਰਦ ਕਮਾਂਡਰ ਕਾਸਿਮ ਸੁਲੇਮਾਨ ਨੂੰ ਮਾਰ ਮੁਕਾਉਣ ਤੋਂ ਇਕ ਦਿਨ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਸਿਖਰ 'ਤੇ ਹੈ। ਉਥੇ ਸ਼ਨਿੱਚਰਵਾਰ ਸਵੇਰੇ ਅਮਰੀਕਾ ਨੇ ਮੁੜ ਏਅਰ ਸਟ੍ਰਾਈਕ ਕੀਤੀ ਹੈ।

Commander Sulaimani Death After America Again attack in Iraq, 6 people killed ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚਫ਼ਿਰ ਕੀਤਾਹਵਾਈ ਹਮਲਾ , 6 ਲੋਕਾਂ ਦੀ ਮੌਤ

ਅਮਰੀਕਾ ਨੇ ਇਰਾਨ 'ਚ ਆਪਣੀ ਦੂਸਰੀ ਏਅਰ ਸਟ੍ਰਾਈਕ 'ਚ ਮੁੜ ਇਕ ਹਸ਼ਦ ਕਮਾਂਡਰ ਨੂੰ ਮਾਰ ਮੁਕਾਇਆ ਹੈ। ਰਾਜਧਾਨੀ ਬਗ਼ਦਾਦ ਦੇ ਤਾਜੀ ਇਲਾਕੇ 'ਚ ਹੋਏ ਇਸ ਹਮਲੇ 'ਚ ਛੇ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ ਜਦਕਿ ਤਿੰਨ ਜ਼ਖ਼ਮੀ ਹੋ ਗਏ ਹਨ। ਅਮਰੀਕੀ ਏਅਰ ਸਟ੍ਰਾਈਕ 'ਚ ਮਾਰੇ ਗਏ ਲੋਕ ਈਰਾਨ ਸਮਰਥਕ ਮਿਲਿਸ਼ਿਆ ਹਸ਼ਦ ਅਲ-ਸ਼ਾਬੀ ਦੇ ਦੱਸੇ ਜਾ ਰਹੇ ਹਨ।

Commander Sulaimani Death After America Again attack in Iraq, 6 people killed ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚਫ਼ਿਰ ਕੀਤਾਹਵਾਈ ਹਮਲਾ , 6 ਲੋਕਾਂ ਦੀ ਮੌਤ

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਸਿਮ ਸੁਲੇਮਾਨੀ ਦੀ ਹੱਤਿਆ ਈਰਾਨ ਨਾਲ ਵਿਵਾਦ ਵਧਾਉਣ ਲਈ ਨਹੀਂ ਕੀਤੀ ਗਈ ਹੈ। ਅਸੀਂ ਇਹ ਕਾਰਵਾਈ ਇਕ ਜੰਗ ਨੂੰ ਖ਼ਤਮ ਕਰਨ ਲਈ ਕੀਤੀ ਹੈ ਨਾ ਕਿ ਇਕ ਜੰਗ ਸ਼ੁਰੂ ਕਰਨ ਲਈ ਕੀਤੀ ਸੀ।

Commander Sulaimani Death After America Again attack in Iraq, 6 people killed ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚਫ਼ਿਰ ਕੀਤਾਹਵਾਈ ਹਮਲਾ , 6 ਲੋਕਾਂ ਦੀ ਮੌਤ

ਦੱਸ ਦੇਈਏ ਕਿ ਕਮਾਂਡਰ ਹਸ਼ਦ ਅਲ-ਸ਼ਾਬੀ ਈਰਾਨ ਸਮਰਥਕ ਪਾਪੂਲਰ ਮੋਬਲਾਈਜ਼ੇਸ਼ਨ ਫੋਰਸਿਜ਼ ਦਾ ਦੂਸਰਾ ਨਾਂ ਹੈ। ਇਰਾਕੀ ਫ਼ੌਜ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਮਰੀਕਾ ਨੇ ਇਸ ਵਾਰ ਉੱਤਰੀ ਬਗ਼ਦਾਦ 'ਚ ਇਰਾਕੀ ਮਿਲਿਸ਼ਿਆ ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਇਆ ਹੈ। ਮਿਲਿਸ਼ਿਆ ਦੇ ਤਿੰਨ ਵਿਚੋਂ ਦੋ ਵਾਹਨ ਹਵਾਈ ਹਮਲੇ ਦੀ ਜੱਦ 'ਚ ਆ ਗਏ ,ਜਿਨ੍ਹਾਂ ਵਿਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ।

-PTCNews

Related Post