ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਇਕ ਹੋਰ ਸ਼ਿਕਾਇਤ ਹੋਈ ਦਰਜ, ਟਵੀਟ ਰਾਹੀਂ ਦਿੱਤੀ ਪ੍ਰਤੀਕਿਰਿਆ

By  Kaveri Joshi October 23rd 2020 03:55 PM

Complaint Filed Against Actor Kangana Ranaut-ਨਵੀਂ ਦਿੱਲੀ-ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਇਕ ਹੋਰ ਸ਼ਿਕਾਇਤ ਹੋਈ ਦਰਜ, ਟਵੀਟ ਰਾਹੀਂ ਦਿੱਤੀ ਪ੍ਰਤੀਕਿਰਿਆ : ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ਵਿਖੇ ਇੱਕ ਵਕੀਲ ਵੱਲੋਂ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ । ਸ਼ਿਕਾਇਤ 'ਚ ਉਸ ਖ਼ਿਲਾਫ਼ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਸਥਾਨਕ ਕੋਰਟ ਦੇ ਫ਼ੈਸਲੇ ਖ਼ਿਲਾਫ਼ ਟਵੀਟ ਕੀਤਾ ਸੀ , ਜਿਸ ਉਪਰੰਤ ਕੋਰਟ ਨੇ ਉਸਦੇ ਖ਼ਿਲਾਫ਼ FIR ਦਰਜ ਕਰਨ ਦਾ ਆਦੇਸ਼ ਦਿੱਤਾ ਸੀ ।

Complaint Filed Against Actor Kangana Ranaut ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਇਕ ਹੋਰ ਸ਼ਿਕਾਇਤ ਹੋਈ ਦਰਜ, ਟਵੀਟ ਰਾਹੀਂ ਦਿੱਤੀ ਪ੍ਰਤੀਕਿਰਿਆ

ਜ਼ਿਕਰਯੋਗ ਹੈ ਕਿ ਕੰਗਨਾ 'ਤੇ ਨਿਆਂਪਾਲਕ ਦਾ ਮਜ਼ਾਕ ਉਡਾਉਣ ਦਾ ਦੋਸ਼ ਲੱਗਾ ਹੈ । ਵਕੀਲ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕੰਗਨਾ ਰਣੌਤ ਨੇ ਭਾਰਤ ਦੇ ਵਿਭਿੰਨ ਸਮੁਦਾਇ , ਕਾਨੂੰਨ ਅਤੇ ਦੇਸ਼ ਦੀਆਂ Official government bodies ਦਾ ਨਿਰਾਦਰ ਕੀਤਾ ਹੈ , ਇਥੋਂ ਤੱਕ ਕਿ ਨਿਆਂ ਵਿਵਸਥਾ ਦਾ ਵੀ ਮਜ਼ਾਕ ਉਡਾਇਆ ਹੈ । ਇਸ ਉਪਰੰਤ ਕੋਰਟ ਦੇ ਆਦੇਸ਼ ਅਨੁਸਾਰ ਉਸ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ । ਕੰਗਨਾ ਨੇ ਕੋਰਟ ਦੇ ਫ਼ੈਸਲੇ 'ਤੇ ਪੱਪੂ ਸੈਨਾ ਸ਼ਬਦ ਇਸਤੇਮਾਲ ਕੀਤਾ ਸੀ , ਇਸ ਮਾਮਲੇ ਦੀ ਸੁਣਵਾਈ 10 ਨਵੰਬਰ ਨੂੰ ਹੋਣ ਬਾਰੇ ਕਿਹਾ ਜਾ ਰਿਹਾ ਹੈ ।

ਦੱਸਣਯੋਗ ਹੈ ਕਿ ਇਸ ਸਬੰਧ 'ਚ ਕੰਗਨਾ ਵੱਲੋਂ ਕੁਝ ਦੇਰ ਪਹਿਲਾਂ ਟਵੀਟ ਕੀਤਾ ਗਿਆ ਹੈ , ਜਿਸ ਵਿੱਚ ਉਸਨੇ ਕਿਹਾ ਹੈ ਕਿ ਜਿਵੇਂ ਰਾਣੀ ਲਕਸ਼ਮੀ ਬਾਈ ਦਾ ਕਿਲ੍ਹਾ ਤੋੜਿਆ ਗਿਆ ਸੀ , ਮੇਰਾ ਘਰ ਤੋੜਿਆ ਗਿਆ , ਜਿਵੇਂ ਸਾਵਰਕਰ ਜੀ ਨੂੰ ਵਿਦਰੋਹ ਲਈ ਜੇਲ੍ਹ 'ਚ ਭੇਜਿਆ ਗਿਆ ਸੀ , ਮੈਨੂੰ ਵੀ ਜੇਲ੍ਹ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਨਾਲ ਹੀ ਉਸਨੇ ਆਮਿਰ ਖ਼ਾਨ ਨੂੰ ਵੀ ਟੈਗ ਕੀਤਾ ਹੈ ।

Complaint Filed Against Actor Kangana Ranaut ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਇਕ ਹੋਰ ਸ਼ਿਕਾਇਤ ਹੋਈ ਦਰਜ, ਟਵੀਟ ਰਾਹੀਂ ਦਿੱਤੀ ਪ੍ਰਤੀਕਿਰਿਆ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਇਕ ਹੋਰ ਮਾਮਲੇ 'ਚ ਦਰਜ ਰਿਪੋਰਟ ਦੇ ਆਧਾਰ 'ਤੇ ਸ਼ਿਕਾਇਤ 'ਚ ਕੰਗਨਾ ਰਣੌਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੂੰ ਮੁੰਬਈ ਪੁਲਿਸ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ ਅਤੇ ਅਗਲੇ ਹਫ਼ਤੇ ਉਹਨਾਂ ਨੂੰ ਪੁੱਛਗਿੱਛ ਵਾਸਤੇ ਸੱਦਿਆ ਗਿਆ ਹੈ। ਦੋਨਾਂ ਦੇ ਵਿਰੁੱਧ ਬਾਂਦਰਾ ਮੈਟਰੋਪੋਲਿਟਿਨ ਮਜਿਸਟਰੇਟ ਦੇ ਹੁਕਮ 'ਤੇ ਸ਼ਿਕਾਇਤ ਦਰਜ ਕੀਤੀ ਗਈ ਹੈ ।

Complaint Filed Against Actor Kangana Ranaut ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਇਕ ਹੋਰ ਸ਼ਿਕਾਇਤ ਹੋਈ ਦਰਜ, ਟਵੀਟ ਰਾਹੀਂ ਦਿੱਤੀ ਪ੍ਰਤੀਕਿਰਿਆ

ਐਡਕਰੀ ਐਕਸਪ੍ਰੈੱਸ ਅੰਡਰ ਕਾਸ਼ੀਫ ਖਾਨ ਦੇਸ਼ਮੁੱਖ ਨੇ ਕੰਗਨਾ ਵੱਲੋਂ ਆਪਣੇ ਟਵਿੱਟਰ ਰਾਹੀਂ ਦੋ ਭਾਈਚਾਰਿਆਂ ਵਿਚਕਾਰ ਮੱਤਭੇਦ ਪੈਦਾ ਕਰਨ ਲਈ ਅੰਧੇਰੀ ਮਜਿਸਟਰੇਟ ਕੋਰਟ 'ਚ ਸ਼ਿਕਾਇਤ ਦਰਜ ਕੀਤੀ ਹੈ । ਸ਼ਿਕਾਇਤ 'ਚ ਕਿਹਾ ਗਿਆ ਕਿ ਅਦਾਕਾਰਾ ਕੰਗਨਾ ਦੇ ਮਨ 'ਚ ਦੇਸ਼ ਅਤੇ ਕਾਨੂੰਨ ਪ੍ਰਤੀ ਬਿਲਕੁੱਲ ਵੀ ਸਨਮਾਨ ਨਹੀਂ ਹੈ ।

Related Post