ਆਪ ਵੱਲੋਂ ਪ੍ਰੀਤਮ ਕੋਟ ਭਾਈ ਖ਼ਿਲਾਫ਼ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

By  Riya Bawa February 14th 2022 07:08 PM

ਬਠਿੰਡਾ: ਹਲਕਾ ਭੁੱਚੋ ਤੋਂ ਕਾਂਗਰਸ ਦੇ ਐੱਮ ਐੱਲ ਏ ਪ੍ਰੀਤਮ ਸਿੰਘ ਕੋਟਭਾਈ ਨੇ ਆਪਣੇ ਉਪੱਰ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਹੋਏ ਧੋਖਾਧੜੀ ਦੇ ਕੇਸਾਂ ਬਾਰੇ ਚੋਣ ਕਮਿਸ਼ਨਰ ਨੂੰ ਪੂਰੀ ਜਾਣਕਾਰੀ ਨਾ ਦੇਣ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਰਕੇਸ਼ ਪੁਰੀ, ਹਲਕਾ ਭੁੱਚੋ ਦੇ ਇਲੈਕਸ਼ਨ ਏਜੰਟ ਸਰਬਜੀਤ ਸਿੰਘ ਮਾਹਲ, ਜਗਵਿੰਦਰ ਸ਼ਰਮਾ, ਗੋਰਾ ਮਾਹਲ ਅਤੇ ਬਲਵਿੰਦਰ ਸਿੰਘ ਮਾਨ ਨੇ ਰਿਟਰਨਿੰਗ ਅਫਸਰ ਨੂੰ ਮੰਗ ਪੱਤਰ ਦਿੱਤਾ ਅਤੇ ਚਿੱਟ ਫੰਡ ਕੰਪਨੀਆਂ ਰਾਹੀ ਲੋਕਾਂ ਦੀ ਕੀਤੀ ਲੁੱਟ ਤੇ ਪ੍ਰੀਤਮ ਸਿੰਘ ਕੋਟਭਾਈ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਕਿਉਂਕਿ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਖ਼ਿਲਾਫ਼ ਦਰਜ ਐੱਫ ਆਈ ਆਰ ਦੀ ਸਹੀ ਜਾਣਕਾਰੀ ਚੋਣ ਅਫ਼ਸਰ ਨੂੰ ਨਹੀਂ ਦਿੱਤੀ ਗਈ ਜੋ ਕਿ ਇਹ ਚੋਣ ਨਿਯਮਾਂ ਦੀ ਉਲੰਘਣਾ ਹੈ।

ਆਪ ਵੱਲੋਂ ਪ੍ਰੀਤਮ ਕੋਟ ਭਾਈ ਖ਼ਿਲਾਫ਼ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

ਇਸ ਮੰਗ ਪੱਤਰ ਰਾਹੀਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਹਲਕਾ ਭੁੱਚੋ ਤੋਂ ਕਾਂਗਰਸ ਦੇ ਐੱਮ ਐੱਲ ਏ ਪ੍ਰੀਤਮ ਸਿੰਘ ਕੋਟ ਭਾਈ ਉੱਤੇ ਫੌਰੀ ਕਰਵਾਈ ਕੀਤੀ ਜਾਵੇ। ਓਹਨਾਂ ਨੇ ਕਿਹਾ ਕਿ ਪ੍ਰੀਤਮ ਸਿੰਘ ਕੋਟ ਭਾਈ ਵੱਲੋਂ ਚੋਣ ਕਮਿਸ਼ਨ ਨੂੰ ਆਪਣੇ ਨਾਮਜ਼ਦਗੀ ਕਾਗਜ਼ ਵਿੱਚ ਉਸ ਉਪੱਰ ਚੱਲ ਰਹੇ ਸਿਰਫ਼ ਚਾਰ ਕੇਸਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਦੋਂ ਕਿ ਪ੍ਰੀਤਮ ਸਿੰਘ ਕੋਟ ਭਾਈ ਉੱਤੇ ਵੱਖ ਵੱਖ ਥਾਣਿਆਂ ਵਿੱਚ ਚੌਂਦਾ ਕੇਸ ਦਰਜ਼ ਹਨ।

ਆਪ ਵੱਲੋਂ ਪ੍ਰੀਤਮ ਕੋਟ ਭਾਈ ਖ਼ਿਲਾਫ਼ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

ਉਹਨਾਂ ਨੇ ਕਿਹਾ ਕਿ ਉਹਨਾ ਨੇ ਕਿਹਾ ਕਿ ਕਾਂਗਰਸ ਦੇ ਐੱਮ ਐੱਲ ਏ ਪ੍ਰੀਤਮ ਸਿੰਘ ਕੋਟ ਭਾਈ ਵੱਲੋਂ ਚਿਟਫੰਡ ਕੰਪਨੀਆਂ ਬਣਾ ਕੇ ਦੇਸ਼ ਦੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ ਜਿਸ ਕਰਕੇ ਉਹਨਾ ਲੋਕਾਂ ਵੱਲੋਂ ਪ੍ਰੀਤਮ ਸਿੰਘ ਕੋਟ ਭਾਈ ਉੱਤੇ ਕੇਸ ਦਰਜ ਕਰਵਾਏ ਗਏ ਸਨ। ਉਹਨਾ ਦੱਸਿਆ ਕਿ ਇਸ ਘਟਨਾਕਰਮ ਬਾਰੇ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।

Complaint lodged by AAP against Pritam Kot Bhai to Election Commission

ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਕੇਜਰੀਵਾਲ ਤੇ ਭਾਜਪਾ 'ਤੇ ਕੱਸੇ ਤੰਜ, ਕਿਹਾ-ਮੁਹੱਲਾ ਕਲੀਨਕ ਹੋਏ ਫੇਲ

-PTC News

Related Post