ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ

By  Shanker Badra January 16th 2019 07:01 PM -- Updated: January 17th 2019 04:28 PM

ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ:ਫ਼ਿਰੋਜ਼ਪੁਰ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੁਸ਼ਟੀ ਕੀਤੀ ਹੈ।ਇਸ ਤੋਂ ਬਾਅਦ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ।

Congress MLA Kulbir Singh Zira Suspend After Statement ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ

ਇਸ ਬਿਆਨ ਵਿੱਚ ਜ਼ੀਰਾ ਨੇ ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ‘ਤੇ ਮੁੜ ਸਵਾਲ ਚੁੱਕੇ ਹਨ।ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਹੈ ਕਿ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ।ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਆਈ.ਜੀ.ਛੀਨਾ ਦੇ ਦਬਾਅ ਹੇਠ ਆ ਕੇ ਸੁਨੀਲ ਜਾਖੜ ਨੇ ਮੈਨੂੰ ਸਸਪੈਂਡ ਕੀਤਾ ਹੈ।

Congress MLA Kulbir Singh Zira Suspend After Statement ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਫੈਸਲਾ ਪਾਰਟੀ ਦਾ ਹੈ।ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਬਾਰੇ ਜੋ ਉਨ੍ਹਾਂ ਮਸਲੇ ਖੜ੍ਹੇ ਕੀਤੇ ਹਨ ਉਨ੍ਹਾਂ 'ਤੇ ਅਜੇ ਵੀ ਉਹ ਕਾਇਮ ਹਨ ਅਤੇ ਉਸਦੀ ਆਵਾਜ਼ ਕੋਈ ਵੀ ਦਬਾਅ ਨਹੀਂ ਸਕਦਾ।

Congress MLA Kulbir Singh Zira Suspend After Statement ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ

ਜਿਕਰਯੋਗ ਹੈ ਕਿ ਪੰਜਾਬ 'ਚ ਪਿਛਲੇ ਮਹੀਨੇ ਹੋਈਆਂ ਪੰਚਾਇਤੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਸਰਪੰਚਾਂ ਤੇ ਪੰਚਾਂ ਨੂੰ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਅਤੇ ਫੈਲੇ ਨਸ਼ਿਆਂ ਦੇ ਖ਼ਾਤਮੇ ਦੀ ਸਹੁੰ ਚੁਕਾਉਣ ਲਈ ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਸੀ।ਜਿਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।ਇਸ ਪੰਚਾਇਤੀ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਸਰਕਾਰ ਖਿਲਾਫ਼ ਉਸਦੇ ਹੀ ਵਿਧਾਇਕ ਕੁਲਬੀਰ ਜ਼ੀਰਾ ਨੇ ਮੋਰਚਾ ਖੋਲ੍ਹ ਦਿੱਤਾ ਸੀ।

Congress MLA Kulbir Singh Zira Suspend After Statement ਫ਼ਿਰੋਜ਼ਪੁਰ ਰੇਂਜ ਦੇ IG ਐੱਮ.ਐੱਸ. ਛੀਨਾ ਨੂੰ ਸੁਨੀਲ ਜਾਖੜ ਨੇ ਹੀ ਲਗਵਾਇਆ ਸੀ : ਵਿਧਾਇਕ ਕੁਲਬੀਰ ਜ਼ੀਰਾ

ਕਾਂਗਰਸ ਵਿਧਾਇਕ ਨੇ ਆਪਣੀ ਹੀ ਪਾਰਟੀ ਦੀ ਪੋਲ ਖੋਲ੍ਹਦਿਆਂ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚੋਂ ਨਸ਼ਾ ਨਹੀਂ ਖ਼ਤਮ ਕਰ ਪਾਈ।ਜ਼ੀਰਾ ਨੇ ਕਿਹਾ ਕਿ ਜ਼ੀਰਾ ਹਲਕੇ ਵਿੱਚ ਉਨ੍ਹਾਂ ਦੇ ਕਾਂਗਰਸੀ ਸਮਰਥਕਾਂ ਨਾਲ ਕਈ ਤਰ੍ਹਾਂ ਦੀਆਂ ਵਧੀਕੀਆਂ ਤੇ ਤਸ਼ੱਦਦ ਹੋਏ ਹਨ ਅਤੇ ਕਤਲੇਆਮ ਤੱਕ ਕੀਤੇ ਗਏ ਹਨ ਅਤੇ ਆਈ.ਜੀ. ਫਿਰੋਜ਼ਪੁਰ ਵੱਲੋਂ ਕਤਲ ਕਰਨ ਵਾਲਿਆਂ ਨੂੰ ਪਰਚੇ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸਮਰਥਕ ਕਾਂਗਰਸੀਆਂ ਉੱਪਰ ਕਈ ਪ੍ਰਕਾਰ ਦੇ ਝੂਠੇ ਪਰਚੇ ਦਰਜ ਕੀਤੇ ਗਏ ਹਨ, ਜਿੰਨਾ ਚਿਰ ਇਹੋ ਜਿਹੀਆਂ ਕਾਲੀਆਂ ਭੇਡਾਂ ਪੰਜਾਬ ਪੁਲਸ ਦੇ ਅੰਦਰ ਹਨ, ਉਹ ਝੂਠੀ ਸੰਹੁ ਨਹੀਂ ਚੁੱਕਣਗੇ।ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਜ਼ੀਰੇ ਖਿਲਾਫ ਸਖ਼ਤ ਐਕਸ਼ਨ ਲਿਆ ਸੀ ਤੇ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੋਟਿਸ ਭੇਜ ਦਿੱਤਾ ਸੀ।ਇਸ ਨੋਟਿਸ ਦਾ ਜਵਾਬ ਜ਼ੀਰਾ ਨੂੰ 3 ਦਿਨਾਂ ‘ਚ ਦੇਣਾ ਸੀ।

-PTCNews

Related Post