ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

By  Jashan A December 11th 2018 09:37 AM

ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ,ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਕਾਂਗਰਸ ਪਾਰਟੀ ਤਿੰਨ ਸੂਬਿਆਂ 'ਚ ਅੱਗੇ ਚੱਲ ਰਹੀ ਹੈ। ਕਾਂਗਰਸ ਪਾਰਟੀ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਵਿਰੋਧੀ ਦਲਾਂ ਨੂੰ ਪਿੱਛੇ ਛੱਡ ਰਹੀ ਹੈ।

Election results ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

ਰਾਜਸਥਾਨ 'ਚ 199 ਸੀਟਾਂ ਦੇ ਚੋਣ ਰੁਝਾਨਾਂ ਵਿਚ, ਕਾਂਗਰਸ 94 ਸੀਟਾਂ ਨਾਲ ਅੱਗੇ ਚੱਲ ਰਹੀ ਹੈ।ਉਧਰ ਦੂਸਰੇ ਪਾਸੇ ਛੱਤੀਸਗੜ੍ਹ 'ਚ 90 ਸੀਟਾਂ ਦੇ ਚੋਣ ਨਤੀਜੇ ਜਨਤਾ ਦਾ ਫੈਸਲਾ ਤੈਅ ਕਰਨਗੇ।ਇਥੇ ਵੀ ਕਾਂਗਰਸ 50 ਸੀਟਾਂ ਨਾਲ ਅੱਗੇ ਚੱਲ ਰਹੀ ਹੈ।

election results ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ

ਮੱਧ ਪ੍ਰਦੇਸ਼ 'ਚ 230 ਸੀਟਾਂ ਹਨ। ਭਾਜਪਾ ਨੇ ਇੱਥੇ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ 229 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਪਰ ਕਾਂਗਰਸ ਫਿਰ 102 ਸੀਟਾਂ ਨਾਲ ਵਿਰੋਧੀ ਦਲਾਂ ਨੂੰ ਪਿਛਾੜ ਰਹੀ ਹੈ।

-PTC News

Related Post