ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾ

By  Shanker Badra April 9th 2018 02:31 PM -- Updated: April 30th 2018 01:41 PM

ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾ:ਕਾਂਗਰਸ ਨੇਤਾ ਅਤੇ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਨਵੀਂ ਦਿੱਲੀ ਦਾ ਰਾਜ ਘਾਟ ਛੱਡਣ ਲਈ ਕਿਹਾ ਗਿਆ ਸੀ,ਜਿਥੇ ਉਨ੍ਹਾਂ ਦੀ ਪਾਰਟੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਵਿਚ ਸ਼ਾਮਲ ਹਨ।ਦਲਿਤਾਂ ਦੇ ਹੱਕ ਵਿੱਚ ਉਪਵਾਸ ਦਿਵਸ ਦੇ ਨਾਂਅ ਹੇਠ ਕੀਤੀ ਜਾਣ ਵਾਲੀ ਭੁੱਖ ਹੜਤਾਲ ਦੇ ਰਾਜਘਾਟ ਵਾਲੇ ਮੰਚ ‘ਤੇ ਕਾਂਗਰਸ ਨੇ ਨਵਾਂ ਵਿਵਾਦ ਪੈਦਾ ਕਰ ਲਿਆ ਹੈ।ਕਾਂਗਰਸ ਨੇ ਸਿੱਖ ਦੰਗਿਆਂ ਵਿੱਚ ਮੁਲਜ਼ਮ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਰਾਜਘਾਟ ‘ਤੇ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਲਈ ਭੇਜ ਦਿੱਤਾ।ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾਮਾਮਲਾ ਮੀਡੀਆ ਵਿੱਚ ਚੁੱਕੇ ਜਾਣ ‘ਤੇ ਕਾਂਗਰਸ ਫੌਰਨ ਹਰਕਤ ਵਿੱਚ ਆ ਗਈ ਤੇ ਦੋਵਾਂ ਆਗੂਆਂ ਨੂੰ ਉੱਥੋਂ ਵਾਪਸ ਬੁਲਾ ਲਿਆ।ਆਪਣੇ ਹੀ ਸਮਾਗਮ ਵਿੱਚ ਰਾਹੁਲ ਗਾਂਧੀ ਨੇ ਖ਼ੁਦ ਆਉਣ ਦੀ ਬਜਾਇ ਇਨ੍ਹਾਂ ਲੀਡਰਾਂ ਨੂੰ ਭੇਜ ਕੇ ਨਵਾਂ ਵਿਵਾਦ ਪੈਦਾ ਕਰ ਲਿਆ ਹੈ।ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾਕੁਝ ਸਮੇਂ ‘ਉਪਵਾਸ’ ‘ਤੇ ਬੈਠ ਕੇ ਰਾਹੁਲ ਗਾਂਧੀ ਨੇ ਰਾਜਘਾਟ ਤੋਂ ਚਲੇ ਜਾਣਾ ਸੀ,ਪਰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਆਮਦ ਨੇ ਹੁਣ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ।ਲੰਘੀ ਦੋ ਅਪ੍ਰੈਲ ਨੂੰ ਦਲਿਤਾਂ ਨੇ ਸੁਪਰੀਮ ਕੋਰਟ ਦੇ ਐਸ.ਸੀ./ ਐਸ.ਟੀ. ਐਕਟ ਵਿੱਚ ਕੀਤੀ ਸੋਧ ਦੇ ਫ਼ੈਸਲੇ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਸੀ।ਕਾਂਗਰਸ ਨੇ ਭੁੱਖ ਹੜਤਾਲ 'ਤੇ ਭੇਜੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ,ਬਾਅਦ 'ਚ ਵਾਪਸ ਜਾਣ ਲਈ ਕਿਹਾਇਸ ਦੌਰਾਨ ਵੱਡੇ ਪੱਧਰ ਤੇ ਹਿੰਸਾ ਹੋਈ ਸੀ,ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ।ਸਰਕਾਰ ਵਿਰੁੱਧ ਆਪਣਾ ਰੋਸ ਜਤਾਉਣ ਲਈ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਭੁੱਖ ਹੜਤਾਲ ਦਾ ਸੱਦਾ ਦਿੱਤਾ ਸੀ,ਜਿਸ ਨੂੰ ਪੂਰੇ ਦੇਸ਼ ਦੇ ਕਾਂਗਰਸ ਦਫ਼ਤਰਾਂ ਵਿੱਚ ਕੀਤਾ ਜਾ ਰਿਹਾ ਹੈ।ਹਾਲਾਂਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮਾਕਨ ਨੇ ਸਪੱਸ਼ਟ ਕੀਤਾ ਕਿ ਜਦੋਂ ਕਿਸੇ ਨੂੰ ਵੀ ਛੱਡਣ ਲਈ ਨਹੀਂ ਕਿਹਾ ਗਿਆ ਸੀ।

-PTCNews

Related Post