ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ

By  Shanker Badra December 21st 2020 04:34 PM

ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ:ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਰਾ ਦਾ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਮੋਤੀ ਲਾਲ ਵੋਰਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਇੱਥੇ ਅੱਜ ਉਨ੍ਹਾਂ ਨੇ ਆਖ਼ਰੀ ਸਾਲ ਲਏ ਹਨ। ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

Congress veteran Motilal Vora passes away at the age of 93 in Delhi ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾਮੂਲ ਰੂਪ ਵਿੱਚ ਛੱਤੀਸਗੜ ਦੇ ਰਹਿਣ ਵਾਲੇ ਸਨ ਅਤੇ ਆਪਣੇ ਰਾਜਨੀਤਿਕ ਜੀਵਨ ਵਿੱਚ ਕਈ ਮਹੱਤਵਪੂਰਣ ਅਹੁਦਿਆਂ 'ਤੇ ਰਹੇ ਹਨ।ਕਾਂਗਰਸ ਨੇਤਾ ਇਸ ਸਾਲ ਅਪ੍ਰੈਲ ਤੱਕ ਛੱਤੀਸਗੜ ਤੋਂ ਰਾਜ ਸਭਾ ਮੈਂਬਰ ਸੀ। ਮੋਤੀਲਾਲ ਵੋਰਾ ਲੰਬੇ ਸਮੇਂ ਤੋਂ ਕਾਂਗਰਸ ਦੇ ਖਜ਼ਾਨਚੀ ਸਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ।

Congress veteran Motilal Vora passes away at the age of 93 in Delhi ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਦੱਸਣਯੋਗ ਹੈ ਕਿ ਨੇਤਾ ਮੋਤੀਲਾਲ ਵੋਰਾਅਕਤੂਬਰ 'ਚ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ ਪਰ ਉਹ ਬਆਦ 'ਚ ਸਿਹਤਯਾਬ ਹੋ ਗਏ ਸੀ। 16 ਅਕਤੂਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਬਾਅਦ ਵਿਚ ਉਨ੍ਹਾਂ ਨੂੰ 19 ਦਸੰਬਰ ਨੂੰ ਦਿੱਲੀ ਦੇ ਫੋਰਟਿਸ ਐਸਕੋਰਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ,ਜਦੋਂ ਉਸ ਨੂੰ ਸਾਹ ਦੀ ਸ਼ਿਕਾਇਤ ਪਾਈ ਗਈ।

Congress veteran Motilal Vora passes away at the age of 93 in Delhi ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਮੋਤੀਲਾਲ ਵੋਰਾ ਦਾ ਜਨਮ 20 ਦਸੰਬਰ 1928 ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਹੋਇਆ ਸੀ। ਮੋਤੀਲਾਲ ਵੋਰਾ ਦਾ ਵਿਆਹ ਸ਼ਾਂਤੀ ਦੇਵੀ ਵੋਰਾ ਨਾਲ ਹੋਇਆ ਸੀ। ਉਨ੍ਹਾਂ ਦੀਆਂ ਚਾਰ ਧੀਆਂ ਅਤੇ ਦੋ ਪੁੱਤਰ ਹਨ। ਉਸ ਦਾ ਬੇਟਾ ਅਰੁਣ ਵੋਰਾ ਦੁਰਗ ਤੋਂ ਵਿਧਾਇਕ ਹੈ ਅਤੇ ਤਿੰਨ ਵਾਰ ਵਿਧਾਇਕ ਵਜੋਂ ਜਿੱਤਿਆ ਹੈ। ਅਹਿਮਦ ਪਟੇਲ ਤੋਂ ਬਾਅਦ ਮੋਤੀ ਲਾਲ ਵੋਰਾ ਦੀ ਮੌਤ ਕਾਂਗਰਸ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

-PTCNews

Related Post