ਹਰਾ ਧਨੀਆਂ ਤੁਹਾਡੀ ਸਿਹਤ ਨੂੰ ਇੰਝ ਰੱਖੇ ਤਰੋ ਤਾਜ਼ਾ

By  Jagroop Kaur October 5th 2020 10:30 PM

ਸਾਡੇ ਘਰ ਦੀਆਂ ਸਬਜ਼ੀਆਂ ਹੋਣ ਚਾਹੇ ਕੋਈ ਵੀ ਸਵਾਦ ਵਾਲਾ ਭੋਜਨ ਹੋਵੇ , ਉਸ ਦੀ ਰੌਣਕ ਬਣਾਉਣ ਦੇ ਲਈ ਬਸ ਥੋੜਾ ਜਿਹਾ ਧਨੀਆ ਹੀ ਕਾਫੀ ਹੁੰਦਾ ਹੈ। ਧਨੀਆ ਹਰ ਸਬਜ਼ੀ ਦਾ ਸੁਆਦ ਵਧਾਉਂਦਾ ਹੈ, ਇਸ ਦੇ ਬਿਨਾਂ ਸਬਜ਼ੀ ਦਾ ਸੁਆਦ ਫਿੱਕਾ ਰਹਿ ਜਾਂਦਾ ਹੈ। ਇੰਨਾ ਹੀ ਨਹੀਂ ਧਨੀਏ ਦੀ ਵਰਤੋਂ ਚਟਨੀ ਬਣਾਉਣ ਦੇ ਕੰਮ ਵੀ ਆਉਂਦਾ ਹੈ ਅਤੇ ਧਨੀਏ ਦੀਚਟਨੀ ਵੀ ਖਾਣੇ ਨੂੰ ਬਾਕਮਾਲ ਸਵਾਦ ਦਿੰਦੀ ਹੈ।

PunjabKesari

ਪਰ ਕੀ ਤੁਹਾਨੂੰ ਪਤਾ ਹੈ ਧਨੀਏ ਦੀਆਂ ਪੱਤੀਆਂ ’ਚ ਵਿਟਾਮਿਨ- ਸੀ, ਕੇ, ਪ੍ਰੋਟੀਨ, ਪੌਸ਼ਟਿਕ ਤੱਤ, ਪੋਟੈਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਸਰਦੀਆਂ 'ਚ ਹਰ ਕਿਸੇ ਦੀ ਰਸੋਈ 'ਚ ਪਕਾਏ ਜਾਣ ਵਾਲੇ ਪਕਵਾਨਾਂ 'ਚ ਹਰੇ ਧਨੀਏ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਧਨੀਏ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ

इन 5 प्रॉब्लम्स के लिए फायदेमंद है हरा धनिया - benefits-of-coriander - Nari Punjab Kesari

ਅਨੀਮਿਆ ਦੂਰ ਕਰੇ

ਧਨੀਏ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਅਨੀਮਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਐਂਟੀ -ਆਕਸੀਡੈਂਟ, ਮਿਨਰਲ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੋਣ ਕਾਰਨ ਧਨੀਆ ਕੈਂਸਰ ਤੋਂ ਬਚਾਅ ਵੀ ਕਰਦਾ ਹੈ।

मिनटों में बनाएं साल भर चलाएं हरा धनिया पाउडर Fresh Coriander Powder

ਅੱਖਾਂ ਦੀ ਰੌਸ਼ਨੀ ਵਧਾਏ

ਰੋਜ਼ਾਨਾ ਹਰੇ ਧਨੀਏ ਦੀ ਵਰਤੋਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ 'ਚ ਵਾਧਾ ਹੋਵੇਗਾ, ਕਿਉਂਕਿ ਹਰੇ ਧਨੀਏ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਢਿੱਡ ਦਰਦ ਤੋਂ ਨਿਜ਼ਾਤ

ਹਰਾ ਧਨੀਆ, ਹਰੀ ਮਿਰਚ, ਕਸਿਆ ਹੋਇਆ ਨਾਰੀਅਲ ਅਤੇ ਅਦਰਕ ਦੀ ਚਟਨੀ ਬਣਾ ਕੇ ਖਾਣ ਨਾਲ ਢਿੱਡ 'ਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਢਿੱਡ 'ਚ ਦਰਦ ਹੋਣ ’ਤੇ ਅੱਧੇ ਗਿਲਾਸ ਪਾਣੀ 'ਚ ਦੋ ਚੱਮਚ ਧਨੀਆ ਪਾਊਡਰ ਮਿਲਾ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

Dhaniye Ki Chatni Hindi Mai | धनिया की चटनी |

ਪਾਚਨ ਸ਼ਕਤੀ ਵਧਾਏ

ਹਰਾ ਧਨੀਆ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਧਨੀਏ ਦੇ ਤਾਜ਼ੇ ਪੱਤਿਆਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਪੇਚਿਸ਼ ਤੋਂ ਆਰਾਮ ਮਿਲਦਾ ਹੈ।

ਕੋਲੈਸਟਰੋਲ ਨੂੰ ਘੱਟ ਕਰਦਾ ਹੈ

ਹਰੇ ਧਨੀਏ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਚੋਂ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਾਂ ਉਸ ਨੂੰ ਕੰਟਰੋਲ 'ਚ ਰੱਖਦੇ ਹਨ। ਧਨੀਏ ਦੇ ਬੀਜਾਂ 'ਚ ਕੋਲੈਸਟਰੋਲ ਨੂੰ ਮੇਨਟੇਨ ਰੱਖਣ ਵਾਲੇ ਤੱਤ ਹੁੰਦੇ ਹਨ। ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਨਾਲ ਗ੍ਰਸਤ ਹੈ ਤਾਂ ਉਸ ਨੂੰ ਧਨੀਏ ਦੇ ਬੀਜਾਂ ਨੂੰ ਉਬਾਲ ਕੇ ਉਸ ਦਾ ਪਾਣੀ ਪਾਣੀ ਚਾਹੀਦਾ ਹੈ।

धनिया के 25 फायदे एवं उपयोग | 25 Benefits and Use of Coriander in Hindi

ਸ਼ੂਗਰ

ਧਨੀਏ ਦੀ ਵਰਤੋਂ ਨਾਲ ਸ਼ੂਗਰ ਤੋਂ ਛੁਟਕਾਰਾ ਮਿਲਦਾ ਹੈ। ਸ਼ੂਗਰ ਨਾਲ ਪੀੜਤ ਵਿਅਕਤੀਆਂ ਲਈ ਤਾਂ ਇਹ ਵਰਦਾਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਧਨੀਆ ਪਾਊਡਰ, ਬਾਡੀ 'ਚੋਂ ਸ਼ੂਗਰ ਦਾ ਲੈਵਲ ਘੱਟ ਕਰ ਦਿੰਦਾ ਹੈ ਅਤੇ ਇੰਸੁਲਿਨ ਦੀ ਮਾਤਰਾ 'ਚ ਵਾਧਾ ਹੁੰਦਾ ਹੈ।

ਕਿਡਨੀ ਦੀ ਸਮੱਸਿਆ

ਧਨੀਆ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਰੋਜ਼ਾਨਾ ਧਨੀਏ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਡਨੀ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਕਿਡਨੀ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਨੂੰ ਧਨੀਏ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

कैसे करें हरे धनिए को स्टोर कि वो हफ्तों तक बना रहे फ्रेश, Expert Tips |  Store Fresh Coriander? 3 Expert Tips To Remember - NDTV Food Hindi

ਉਮੀਦ ਹੈ ਤੁਹਾਨੂੰ ਸਾਡੇ ਵੱਲੋਂ ਅੱਜ ਦੇ ਇਹ ਨੁਸਖੇ ਵੀ ਪਸੰਦ ਆਏ ਹੋਣਗੇ। ਅਸੀਂ ਤੁਹਾਨੂੰ ਸਿਹਤਮੰਦ ਰਹਿਣ ਦੇ ਲਈ ਤਾਜ਼ਾ ਨੁਸਖੇ ਦਸਦੇ ਰਹਾਂਗੇ , ਤੁਸੀਂ ਹੋਰ ਤਾਜ਼ਾ ਅੱਪਡੇਟ ਦੇ ਲਈ ਪੀਟੀਸੀ ਨਿਊਜ਼ ਨਾਲ ਜੁੜੇ ਰਹੋ।

Related Post