ਅਜਨਾਲਾ 'ਚ ਕੋਰੋਨਾ ਬਲਾਸਟ, BSF ਦੇ 16 ਜਵਾਨਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

By  Shanker Badra June 15th 2020 05:35 PM -- Updated: June 15th 2020 05:39 PM

ਅਜਨਾਲਾ 'ਚ ਕੋਰੋਨਾ ਬਲਾਸਟ, BSF ਦੇ 16 ਜਵਾਨਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ:ਅੰਮ੍ਰਿਤਸਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਦੇ ਅਜਨਾਲਾ 'ਚ ਬੀਐੱਸਐੱਫ ਦੇ 16 ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ 'ਚ ਸੋਮਵਾਰ ਨੂੰ ਬੀਐੱਸਐੱਫ ਦੇ 16 ਜਵਾਨਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਹੈਦਰਾਬਾਦ ਤੋਂ ਕੁਝ ਦਿਨ ਪਹਿਲਾਂ ਇੱਥੇ ਪਰਤੇ ਸਨ। ਇਹ ਜਵਾਨ ਅਜਨਾਲਾ ਸਥਿਤ ਬਟਾਲੀਅਨ 'ਚ ਰਹਿੰਦੇ ਹਨ। ਇਨ੍ਹਾਂ ਜਵਾਨਾਂ ਨੂੰ ਜਲੰਧਰ ਦੇ ਸੈਂਟਰ 'ਚ ਦਾਖਲ ਕੀਤਾ ਗਿਆ ਹੈ।

 Corona blast in Ajnala, corona report of 16 BSF personnel positive ਅਜਨਾਲਾ 'ਚ ਕੋਰੋਨਾ ਬਲਾਸਟ, BSF ਦੇ 16 ਜਵਾਨਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਸਿਹਤ ਵਿਭਾਗ ਮੁਤਾਬਕ ਇਹ ਜਵਾਨ ਜਿਸ ਵੀ ਜ਼ਿਲੇ ਨਾਲ ਸਬੰਧਤ ਹੋਣਗੇ ,ਉਸ ਜ਼ਿਲ੍ਹੇ 'ਚ ਉਨ੍ਹਾਂ ਦੇ ਕੇਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 6 ਹੋਰ ਵਿਅਕਤੀਆਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਜਵਾਨਾ ਦੇ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਦੀ ਟੀਮ ਚੌਕੰਨੀ ਹੋ ਗਈ ਹੈ ਤੇ ਉਸ ਵਲੋਂ ਨੇੜਲੇ ਸੰਪਰਕ ਵਿਚ ਰਹਿਣ ਵਾਲੇ ਵਿਅਕਤੀਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਦੇ ਇਲਾਵਾ ਜਲੰਧਰ 'ਚ 8 ਤੇ ਪਟਿਆਲਾ 'ਚ 9 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਫਰੀਦਕੋਟ 'ਚ ਇਕ ਨਵੇਂ ਕੋਰੋਨਾ ਇਨਫੈਕਟਿਡ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਨਾਲ ਪੰਜਾਬ 'ਚ ਅੱਜ ਕੋਰੋਨਾ ਕੇਸਾਂ ਦੀ ਗਿਣਤੀ 34 ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ 'ਚ 78 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਸੂਬੇ 'ਚ ਕੋਰੋਨਾ ਦੇ ਹੁਣ ਤਕ ਸਾਹਮਣੇ ਆਏ ਮਰੀਜ਼ਾਂ ਦੀ ਗਿਣਤੀ 3268 ਹੋ ਗਈ ਹੈ

 Corona blast in Ajnala, corona report of 16 BSF personnel positive ਅਜਨਾਲਾ 'ਚ ਕੋਰੋਨਾ ਬਲਾਸਟ, BSF ਦੇ 16 ਜਵਾਨਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਇਸ ਤਰ੍ਹਾਂ ਜ਼ਿਲ੍ਹਾ ਪਟਿਆਲਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 171 ਤੱਕ ਪੁੱਜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਿਹੜੇ 9 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ ਉਨ੍ਹਾਂ ਵਿਚੋਂ 4 ਸਮਾਣਾ ਦੇ ਚਾਰ ਪਟਿਆਲਾ ਤੇ ਇਕ ਨਾਭੇ ਦਾ ਹੈ। ਇਨ੍ਹਾਂ ਵਿਚੋਂ ਕੁਝ ਵਿਅਕਤੀ ਤਾਂ ਹੋਰਨਾਂ ਸੂਬਿਆਂ ਤੋਂ ਆਏ ਹਨ ਤੇ ਕੁਝ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇੰਫੈਕਟਿਡ ਪਾਏ ਗਏ ਹਨ।

-PTCNews

Related Post