ਕੋਰੋਨਾ ਦੇ ਮਾਮਲਿਆਂ 'ਚ 9 ਫ਼ੀਸਦੀ ਦੀ ਕਮੀ, 2,022 ਨਵੇਂ ਕੇਸ ਆਏ

By  Ravinder Singh May 23rd 2022 10:06 AM

ਨਵੀਂ ਦਿੱਲੀ : ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 2022 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੱਲ੍ਹ ਦੇ ਮੁਕਾਬਲੇ 9 ਫ਼ੀਸਦੀ ਘੱਟ ਮਾਮਲੇ ਹਨ। ਕੱਲ੍ਹ (ਐਤਵਾਰ) ਕੁੱਲ 2226 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ ਵਿੱਚ ਕੋਵਿਡ ਲਾਗ ਦੀ ਕੁੱਲ ਗਿਣਤੀ ਹੁਣ ਵੱਧ ਕੇ 4 ਕਰੋੜ, 31 ਲੱਖ, 38 ਹਜ਼ਾਰ 393 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 46 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 5 ਲੱਖ 24 ਹਜ਼ਾਰ 459 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਮਾਮਲਿਆਂ 'ਚ 9 ਫ਼ੀਸਦੀ ਦੀ ਕਮੀ, 2,022 ਨਵੇਂ ਕੇਸ ਆਏਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਭਰ 'ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 15 ਹਜ਼ਾਰ ਤੱਕ ਆ ਗਈ ਹੈ। ਇਸ ਸਮੇਂ ਦੇਸ਼ ਭਰ ਵਿੱਚ 14,832 ਐਕਟਿਵ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.03 ਫ਼ੀਸਦੀ ਬਣ ਗਏ ਹਨ। ਇਸ ਸਮੇਂ ਦੇਸ਼ ਵਿੱਚ ਰਿਕਵਰੀ ਦਰ 98.75 ਫ਼ੀਸਦੀ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 2099 ਮਰੀਜ਼ ਠੀਕ ਹੋਏ ਹਨ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 25 ਲੱਖ, 99 ਹਜ਼ਾਰ, 102 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਕੋਰੋਨਾ ਦੇ ਮਾਮਲਿਆਂ 'ਚ 9 ਫ਼ੀਸਦੀ ਦੀ ਕਮੀ, 2,022 ਨਵੇਂ ਕੇਸ ਆਏਦੇਸ਼ 'ਚ ਰੋਜ਼ਾਨਾ ਸਕਾਰਾਤਮਕਤਾ ਦਰ 0.69 ਫ਼ੀਸਦੀ 'ਤੇ ਆ ਗਈ ਹੈ, ਜਦਕਿ ਹਫਤਾਵਾਰੀ ਲਾਗ ਦਰ 0.49 ਫੀਸਦੀ 'ਤੇ ਆ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 84.70 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 2,94,812 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਕੋਰੋਨਾ ਦੇ ਮਾਮਲਿਆਂ 'ਚ 9 ਫ਼ੀਸਦੀ ਦੀ ਕਮੀ, 2,022 ਨਵੇਂ ਕੇਸ ਆਏਮੰਤਰਾਲੇ ਅਨੁਸਾਰ ਰਾਸ਼ਟਰੀ ਟੀਕਾਕਰਨ ਅਭਿਆਨ ਦੇ ਤਹਿਤ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 192.38 ਕਰੋੜ ਵੈਕਸੀਨ ਦੀਆਂ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਸਬੰਧੀ ਰਾਜ ਸਰਕਾਰਾਂ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹ ਵੀ ਪੜ੍ਹੋ : ਬੋਰਵੈਲ 'ਚ ਡਿੱਗੇ ਬੱਚੇ ਦੀ ਮੌਤ ਦੇ ਮਾਮਲੇ 'ਚ ਖੇਤ ਮਾਲਕ 'ਤੇ ਕੇਸ ਦਰਜ

Related Post