ਦੇਸ਼ 'ਚ ਕੋਰੋਨਾ ਕੇਸਾਂ 'ਚ 10% ਵਾਧਾ, ਪਿਛਲੇ 24 ਘੰਟਿਆਂ 'ਚ 37379 ਨਵੇਂ ਮਾਮਲੇ ਆਏ ਸਾਹਮਣੇ

By  Riya Bawa January 4th 2022 01:00 PM -- Updated: January 4th 2022 01:20 PM

Corona In India: ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਨਾਲ ਹੁਣ ਲੋਕਾਂ ਵਿਚ ਹੁਣ ਦਹਿਸ਼ਤ ਦਾ ਮਾਹੌਲ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 37379 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦਕਿ 124 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੇਸ਼ 'ਚ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 3 ਕਰੋੜ 49 ਲੱਖ 60 ਹਜ਼ਾਰ 261 ਹੋ ਗਏ ਹਨ, ਜਦਕਿ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 4 ਲੱਖ 82 ਹਜ਼ਾਰ 14 ਹੋ ਗਈ ਹੈ। ਕੋਰੋਨਾ ਦੇ ਐਕਟਿਵ ਕੇਸ ਹੁਣ ਵੱਧ ਕੇ 1 ਲੱਖ 71 ਹਜ਼ਾਰ 830 ਹੋ ਗਏ ਹਨ। ਹੁਣ ਤੱਕ, ਕੋਰੋਨਾ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3 ਕਰੋੜ 43 ਲੱਖ 6 ਹਜ਼ਾਰ 414 ਹੋ ਗਈ ਹੈ। ਇਸ ਦੌਰਾਨ, ਟੀਕਾਕਰਨ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਹੁਣ ਤੱਕ 146 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਹੁਣ ਵੱਧ ਕੇ 1892 ਹੋ ਗਏ ਹਨ, ਹਾਲਾਂਕਿ 766 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਸੋਮਵਾਰ ਨੂੰ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 33750 ਨਵੇਂ ਮਾਮਲੇ ਸਾਹਮਣੇ ਆਏ ਸੀ, ਜਦਕਿ ਇਸ ਦੌਰਾਨ 123 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ। -PTC News

Related Post