ਦੇਸ਼ 'ਚ ਕੋਰੋਨਾ ਨੂੰ ਪਈ ਠੱਲ, 30615 ਨਵੇਂ ਮਾਮਲੇ

By  Pardeep Singh February 16th 2022 10:06 AM -- Updated: February 16th 2022 10:11 AM

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਘੱਟ ਰਹੇ ਹਨ। ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਕਮਜ਼ੋਰ ਪੈ ਰਹੀ ਹੈ ਅਤੇ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 30615 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 514 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿੱਚ ਕੋਰੋਨਾ ਦਾ ਪੌਜ਼ੀਟਿਵਿਟੀ ਦਰ 11 ਫੀਸਦੀ ਰਹਿ ਗਈ ਹੈ।  ਦੇਸ਼ 'ਚ ਕੋਰੋਨਾ ਨੂੰ ਪਈ ਠੱਲ, 30615 ਨਵੇਂ ਮਾਮਲੇ ਦੇਸ਼ ਭਰ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 3,70,240 ਹੈ ਉੱਥੇ ਹੀ ਰੋਜ਼ਾਨਾ ਦੀ ਪੌਜੀਟਿਵਿਟੀ ਦਰ 2.45 ਫੀਸਦੀ ਹੈ। ਹੁਣ ਕੋਰੋਨਾ ਦੇ 41843466 ਮਰੀਜ਼ ਸਿਹਤਯਾਬ ਹੋ ਗਏ ਹਨ।  ਦੇਸ਼ 'ਚ ਕੋਰੋਨਾ ਨੂੰ ਪਈ ਠੱਲ, 30615 ਨਵੇਂ ਮਾਮਲੇ ਇਸ ਸਮੇਂ ਦੇਸ਼ ਵਿੱਚ ਕੁੱਲ ਐਕਟਿਵ ਕੇਸ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 370240 ਲੱਖ ਰਹਿ ਗਈ ਹੈ। ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 4.22 ਕਰੋੜ ਲੋਕ ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਸਮੇਂ ਦੇਸ਼ ਵਿੱਚ ਰਿਕਵਰੀ ਰੇਟ ਵੀ ਵੱਧ ਰਿਹਾ ਹੈ। ਇਹ ਵੀ ਪੜ੍ਹੋ:ਸੜਕ ਹਾਦਸੇ 'ਚ ਮਾਰੇ ਗਏ ਦੀਪ ਸਿੱਧੂ ਦਾ ਅੱਜ ਹੋਵੇਗਾ ਪੋਸਟਮਾਰਟਮ  

Related Post